Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੯੨
੬੫. ।ਸਿਜ਼ਖਾਂ ਵਿਚ ਵਿਚਾਰ॥
੬੪ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੬੬
ਦੋਹਰਾ: ਮਤਿ ਜਿਨ ਕੀ ਅਨਜਾਨ ਹੈ,
ਨਿਦਹਿ ਮੂਢ ਗਵਾਰ।
ਮਿਲਹਿ ਪਰਸਪਰਿ ਬੋਲਤੇ,
ਕੌਲਾਂ ਕੋ ਤਕਰਾਰ ॥੧॥
ਚੌਪਈ: ਸ਼੍ਰੀ ਗੁਰੂ ਰਾਮਦਾਸ ਬਡਿਆਈ।
ਰਹਿ ਵਿਰਾਗ ਨਿਤਿ ਦ੍ਰਿਗ ਜਲ ਜਾਈ੧।
ਇਕਿ ਰਸ ਬ੍ਰਿਤੀ ਸਦਾ ਚਿਤ ਸ਼ਾਂਤੀ।
ਜਿਨਿ ਕੇ ਮੋਹ ਨ ਮਾਯਾ ਤਾਤੀ੨ ॥੨॥
ਸਤਿ ਸੰਗਤਿ ਕਰਤੇ ਦਿਨ ਬੀਤੇ।
ਬੈਠਹਿ ਸ਼ਬਦ ਸੰਗਿ ਚਿਤ ਪ੍ਰੀਤੇ੩।
ਜਾਗਹਿ ਜਾਮਨਿ ਕੇ ਜੁਗ ਜਾਮ੪।
ਤਬਿ ਸਤਿਸੰਗ ਹੋਤਿ ਅਭਿਰਾਮ ॥੩॥
ਤਿਨਿ ਕੇ ਸੁਤ ਸ਼੍ਰੀ ਅਰਜਨ ਭਏ।
ਗੁਨ ਗਨ ਪਿਖਿ ਗੁਰੁ ਸਾਦੀ ਦਏ।
ਤਿਨਹੁ ਕਰੇ ਜੇਤਿਕ ਅੁਪਕਾਰ।
ਛਪੇ ਨਹੀਣ, ਬਿਦਤੇ ਸੰਸਾਰ ॥੪॥
ਸ਼੍ਰੀ ਅੰਮ੍ਰਿਤਸਰ ਰਹੇ ਬਨਾਵਤਿ।
ਬਹੁਰੋ ਤਾਰਨ ਤਰਨ ਸੁਹਾਵਤਿ੫।
੬ਸ਼੍ਰੀ ਗ੍ਰੰਥ ਸਾਹਿਬ ਗੁਰੁ ਕਰੋ੭।
ਮਨਹੁ ਸ਼੍ਰੇਯ ਕੋ ਮੰਦਰ ਭਰੋ ॥੫॥
ਜਬਿ ਲੌ ਤਨ ਕੀ ਥਿਰਤਾ ਲਹੇ੮।
ਪਰਅੁਪਕਾਰ ਕਰਤਿ ਹੀ ਰਹੇ।
ਚਹੁ ਦਿਸ਼ਿ ਅੁਜ਼ਜਲ ਜਸੁ ਬਿਸਤਾਰਾ।
ਕਰਤੋ ਬੀਤੇ ਸੁਸ਼ਟ ਅਚਾਰਾ੧ ॥੬॥
੧(ਜਿਨ੍ਹਾਂ ਲ਼) ਨਿਤ ਵੈਰਾਗ ਹੀ ਰਹਿਦਾ ਸੀ ਤੇ ਨੇਤ੍ਰਾਣ ਵਿਚੋਣ ਜਲ ਜਾਣਦਾ ਰਹਿਦਾ ਸੀ।
੨ਦੁਖਦਾਈ।
੩ਚਿਜ਼ਤ ਦੀ ਪ੍ਰੀਤੀ ਨਾਲ।
੪ਰਾਤ ਦੇ ਦੋ ਪਹਿਰ (ਰਹਿਦਿਆਣ)।
੫ਜੋ ਸ਼ੋਭ ਰਿਹਾ ਹੈ।
੬ਫਿਰ।
੭ਰੁਚਿਆ।
੮ਜਿੰਨਾਂ ਚਿਰ ਸਰੀਰ ਸਥਿਰ ਰਿਹਾ, ਭਾਵ ਆਯੂ ਭਰ।