Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੩
੨. ।ਕਵਿ ਜੀ ਦੇ ਗੁਰ ਪ੍ਰਤਾਪ ਸੂਰਜ ਗ੍ਰੰਥ ਲਿਖਂ ਦਾ ਮੁਜ਼ਢ ਕਿਵੇਣ ਬਜ਼ਝਾ।॥
ਦੋਹਰਾ: ਸ਼੍ਰੀ ਗੁਰ ਨਾਨਕ ਸੋਣ ਮਿਲੋ,
ਬਾਲਿਕ ਰੂਪ ਸੁਜਾਨ।
ਕ੍ਰਿਪਾ ਪਾਇ ਤਤਕਾਲ ਹੀ,
ਪ੍ਰਾਪਤਿ ਭਾ ਬ੍ਰਹਗਾਨ ॥੧॥
ਚੌਪਈ: ਜਿਸ ਕੀ ਬਾਤੈਣ ਸੁਨਿ ਬੁਧਿਵਾਰੀ।
ਸ਼੍ਰੀ ਜਗ ਗੁਰ ਇਮਿ ਗਿਰਾ ਅੁਚਾਰੀ।
ਬਾਲਿਕ ਤੇਰੀ ਬੈਸ ਦਿਸਾਵਤਿ।
ਬੁਜ਼ਢੇ ਸਮ ਮੁਖ ਵਾਕ ਅਲਾਵਤਿ ॥੨॥
ਇਤਨੇ ਮਹਿਣ ਤਿਸ ਕੇ ਪਿਤ ਮਾਤਾ।
ਆਇ ਗਏ ਖੋਜਤਿ ਨਿਜ ਤਾਤਾ।
ਕਹਤਿ ਭਏ ਹਮਰੋ ਸੁਤ ਆਵਾ।
ਤਿਸ ਦੇਖਿਨਿ ਕੋ ਮਨ ਲਲਚਾਵਾ ॥੩॥
ਸਿਜ਼ਖਨ ਕਹੋ ਸੁ ਅੰਤਰ ਬੈਸਾ।
ਜਾਇ ਨਿਹਾਰੋ ਅਤਿ ਬ੍ਰਿਧ ਜੈਸਾ।
ਬਿਸਮ ਰਹੋ ਕਛ ਕਹੋ ਨ ਜਾਈ।
ਚਹਿਤਿ ਲਿਜਾਯੋ, ਸੰਗਿ ਨ ਜਾਈ ॥੪॥
ਪੁਨਿ ਦੰਪਤਿ ਨੇ ਏਵ ਬਿਚਾਰਾ।
-ਜਰਾ ਗ੍ਰਸੋ ਤਨ, ਜਿਹ ਸੁ ਕੁਮਾਰਾ।
ਅਬਿ ਕਾ ਕਾਰਜ ਆਇ ਹਮਾਰੇ।
ਸਰਬ ਰੀਤਿ ਤੇ ਸਿਥਲੋ੧ ਭਾਰੇ- ॥੫॥
ਕਬਿ ਬਹੁ ਰਹੇ, ਨ ਚਾਲੇ ਸੰਗਿ।
ਰਹਿਨ ਦੇਹੁ ਇਹ ਭਾ ਬ੍ਰਿਧ ਅੰਗ।
ਐਸੇ ਕਹਿ ਕਰਿ ਗਮਨੇ ਧਾਮ।
ਤਬਿ ਕਹਿ੨ ਬੁਜ਼ਢਾ ਪ੍ਰਗਟੋ ਨਾਮ ॥੬॥
ਗੁਰ ਘਰ ਮਹਿਣ ਅਗ਼ਮਤਿ ਯੁਤਿ ਭਾਰਾ।
ਬੋਹਿਥ ਸਮ ਜਗ ਤਾਰਣਿਹਾਰਾ।
ਅਜਰ ਜਰਨ ਮਹਿਣ ਧੀਰ ਮਹਾਨਾ।
ਅਪਰ ਨ ਜਾਣ ਕੇ ਭਯੋ ਸਮਾਨਾ ॥੭॥
੧ਕਮਗ਼ੋਰ ਹੋਇਆ ਹੈ।
੨ਤਦ ਤੋਣ।