Sri Gur Pratap Suraj Granth

Displaying Page 48 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੬੧

੫. ।ਅਕਬਰ ਦੀ ਚੜ੍ਹਾਈ ਤੇ ਚਿਤੌੜ ਦਾ ਜੰਗ॥
੪ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੬
ਦੋਹਰਾ: ਗਢ ਚਿਤੌੜ ਆਕੀ ਭਏ,
ਜੈਮਲ ਫਜ਼ਤਾ ਭ੍ਰਾਤ।
ਸੁਨਿ ਅਕਬਰ ਸਹਿ ਨਹਿਣ ਸਕੋ,
ਰਿਸੋ ਓਠ ਫਰਕਾਤਿ੧ ॥੧॥
ਚੌਪਈ: ਸਭਿ ਸੂਬੇ ਢਿਗ ਜੇ ਅੁਮਰਾਅੂ।
ਤਿਨ ਦੇ ਕਰਿ ਨੀਕੇ ਸਿਰੁਪਾਅੂ।
ਰਣ ਸਾਮਿਜ਼ਗਰੀ ਸਕਲ ਦਿਵਾਈ।
ਅੁਚਿਤ ਜਾਨ ਕਰਿ ਦੀਨ ਬਡਾਈ ॥੨॥
ਸੈਨ ਸਕੇਲਿ ਦੇਸ਼ ਤੇ ਭਾਰੀ।
ਸਾਗ਼ੀ, ਪੈਦਲ, ਗਜ, ਅੰਬਾਰੀ੨।
ਤੋਪ, ਰਹਿਕਲੇ, ਤੁਪਕ, ਜਮੂਰੇ੩।
ਅਤਿ ਅੁਤਸਾਹ ਭਰੇ+ ਅੁਰ ਸੂਰੇ ॥੩॥
ਤਬਿ ਅਕਬਰ ਸਭਿ ਪੀਰ ਮਨਾਏ।
ਭੇਟ ਸ਼ੀਰਨੀ ਦੇ ਅਧਿਕਾਏ।
ਚਢੀ ਕਮਾਨ ਬੀਚ ਅਜਮੇਰ++।
ਭਯੋ ਪ੍ਰਸੰਨ ਸ਼ਾਹੁ ਸਮ ਸ਼ੇਰ ॥੪॥
ਗਢ ਚਤੌੜ ਦਿਸ਼ ਦੀਨ ਚਢਾਇ।
ਚਢੋ** ਸ਼ਾਹੁ ਬਡ ਬੰਬ ਬਜਾਈ੪।
ਸਨੈ ਸਨੈ ਡੇਰੇ ਕਰਿ ਕੂਚੰ।
ਗਢ ਰਿਪੁ ਕੇ ਤਬਿ ਜਾਇ ਪਹੂਚੰ ॥੫॥
ਲਾਇ ਮੋਰਚੇ ਦੀਨ ਚੁਫੇਰੇ।


੧ਗੁਜ਼ਸਾ ਕੀਤਾ (ਐਸਾ ਕਿ) ਬੁਜ਼ਲ੍ਹ ਫੁਰਕਦੇ ਹਨ।
੨ਸਾਗ਼ੀ = ਸਾਗ਼ ਵਾਲੀ, ਜਿਸ ਪਰ ਸਾਗ਼ ਲਗੇ ਭਾਵ ਘੋੜ ਚੜ੍ਹੀ ਸੈਨਾ, ਪੈਦਲ = ਪਿਆਦਾ ਫੌਜ। ਗਜ =
ਹਾਥੀ ਸੈਨਾ। ਅੰਬਾਰੀ = ਰਥਾਂ ਵਾਲੀ ਸੈਨਾ।
।ਫਾ: ਅਮਾਰੀ = ਰਥ, ਗਜ਼ਡੀ। ਅੰਮਾਰੀ = ਹਾਥੀ ਦਾ ਹੌਦਾ॥
੩ਤੋਪਾਂ ਦੇ ਭੇਦ ਹਨ।
ਤੁਪਕ = ਬੰਦੂਕ।
+ਪਾ:-ਭਏ।
++ਅਮਜੇਰ ਵਿਚ ਚਿਸ਼ਤੀ ਫਕੀਰਾਣ ਦਾ ਟਿਕਾਣਾ ਹੈ ਜਿਸਲ਼ ਮੁਲ ਪਾਤਸ਼ਾਹ ਮੰਨਦੇ ਸਨ। ਅਕਸਰ ਪਾਤਸ਼ਾਹ
ਜੰਗ ਵੇਲੇ ਏਸ ਮੰਦਰ ਵਿਚ ਕਮਾਨ ਚੜ੍ਹਾਯਾ ਕਰਦੇ ਸਨ।
**ਪਾ:-ਚਲੋ।
੪ਰਣ ਨਾਦ ਨਾਲ।

Displaying Page 48 of 453 from Volume 2