Sri Gur Pratap Suraj Granth

Displaying Page 48 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੬੧

੬. ।ਲੋਹਗੜ੍ਹ ਯੁਜ਼ਧ॥
੫ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੭
ਦੋਹਰਾ: ਇਸਿ ਬਿਧਿ ਸਤਿਗੁਰੁ ਕੁਛ ਥਿਰੇ,
ਪੁਨ ਭੋਜਨ ਕਰਿ ਖਾਨ।
ਪੌਢੇ ਬਹੁਰਿ ਪ੍ਰਯੰਕ ਪਰ,
ਢਰੋ ਦੁਪਹਿਰੇ ਜਾਨਿ ॥੧॥
ਚੌਪਈ: ਬਿਜੀਆ੧ ਪਾਨ* ਕਰੇ ਹਰਖਾਏ।
ਬਹੁਰ ਸੁਚੇਤਾ ਸਕਲ ਬਨਾਏ।
ਕਰ ਪਦ ਬਦਨ ਪਖਾਰਨਿ ਕੀਨਾ।
ਥਿਰੇ ਤਖਤ ਪਰ ਦਰਸ਼ਨ ਦੀਨਾ ॥੨॥
ਅੁਤਸਵ ਹੋਤਿ ਬਾਹ ਕੋ ਭਾਰੋ।
ਗਨ ਸਮਾਜ ਕੋ ਕਰਿ ਕਰਿ ਤਾਰੋ।
ਰਾਖਹਿ ਸਦਨ ਬਨਾਇ ਘਨੇਰੇ।
ਜਾਨਹਿ -ਆਇ ਬਰਾਤਿ ਸਬੇਰੇ- ॥੩॥
ਗੁਰ ਕੀ ਗਤਿ ਇਕਿ ਗੁਰੁ ਹੀ ਜਾਨੈਣ।
ਅਪਰ ਨਹੀਣ ਕੋ ਰਿਦੇ ਪਛਾਨੈ।
-ਆਇ ਮਲੇਛ ਸੰਭਾਰਨਿ ਕਰੈਣ-।
ਇਹ ਗਤਿ ਕਿਸੈ ਨ ਜਾਨੀ ਪਰੈ ॥੪॥
ਲਗੋ ਦਿਵਾਨ ਸੁ ਤਖਤ ਅਗਾਰੀ।
ਗਾਵਹਿ ਸ਼ਬਦ ਰਾਗ ਧੁਨਿ ਭਾਰੀ।
ਸ਼ਸਤ੍ਰ ਸਜੇ ਜੋਧਾ ਸਵਧਾਨ।
ਆਨਿ ਆਨਿ ਬੈਠੇ ਬਲਵਾਨ ॥੫॥
ਸੋਦਰ ਸੰਧਾ ਲਗ ਤਹਿ ਬੈਸੇ।
ਪਾਯੋ ਭੋਗ ਨਮੋ ਕਿਯ ਤੈਸੇ।
ਸਤਿਗੁਰੁ ਮੰਦਿਰ ਬਿਖੈ ਪਧਾਰੇ।
ਨਿਜ ਨਿਜ ਥਲ ਤਬਿ ਸੁਭਟ ਸਿਧਾਰੇ ॥੬॥
ਖਾਨ ਪਾਨ ਕਰਿ ਕੈ ਗਨ ਸੋਏ।
ਕੇਤਿਕ ਰਾਤਿ ਬਿਤੀ ਜਬਿ ਜੋਏ।
ਲਵਪੁਰਿ ਤੇ ਸਿਜ਼ਖਨਿ ਅਰਦਾਸ।
ਆਇ ਪਹੂਚੀ ਸਤਿਗੁਰੁ ਪਾਸਿ ॥੭॥


੧ਸੁਜ਼ਖਾ, ਭੰਗ।
*ਭੰਗ ਪੀਂ ਬਾਬਤ ਦੇਖੋ ਰਾਸਿ ੪ ਅੰਸੂ ੪੪ ਅੰਕ ੧੦ ਦੀ ਹੇਠਲੀ ਟੂਕ।

Displaying Page 48 of 459 from Volume 6