Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੬੧
੫. ।ਭਾਈ ਗੁਰਦਾਸ ਕਾਣਸ਼ੀਓਣ ਅੰਮ੍ਰਤਸਰ॥
੪ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੬
ਦੋਹਰਾ: ਪ੍ਰੇਮ ਮਹਾਂ ਗੁਰਦਾਸ ਕੋ੧, ਖੈਣਚ ਲੀਨਿ ਗੁਰ ਚੀਤ।
ਕਰੋ ਤਾਰ ਤਬਿ ਮੇਵਰੋ, ਪੁਨ ਪਰਖਨ ਕੀ ਰੀਤਿ ॥੧॥
ਚੌਪਈ: ਲਿਖੋ ਹੁਕਮ ਨਾਵਾਣ ਤਬਿ ਐਸੇ।
ਬਰਨਨ ਕਰੌਣ ਸੁਨਾਵੌਣ ਤੈਸੇ।
ਕਾਸ਼ੀ ਈਸ਼ ਗੁਰੂ ਸਿਖ! ਸੁਨੀਅਹਿ੨।
ਤੁਵ ਢਿਗ ਚੋਰ ਗੁਰੂ ਕੋ ਜਨੀਅਹਿ ॥੨॥
ਬਾਸ ਕਰਹਿ ਕਾਣਸ਼ੀ ਮੈਣ ਹੋਇ+।
ਖੋਜਹੁ ਦਿਹੁ ਮੁਸ਼ਕਾਣ ਬੰਧਿ ਸੋਇ।
ਨਾਮ ਅਹੈ ਤਿਸ ਕੋ ਗੁਰਦਾਸ।
ਕਰਿ ਕੈ ਕੈਦ ਪਠਹੁ ਹਮ ਪਾਸ ॥੩॥
ਤਬਿ ਹੁਇ ਗੁਰ ਕੀ ਖੁਸ਼ੀ ਬਿਸਾਲਾ।
ਖੋਜਹੁ ਚੋਰ ਪਠਹੁ ਤਤਕਾਲਾ।
ਲਿਯੇ ਹੁਕਮ ਨਾਵਾਣ ਤਬਿ ਗਯੋ।
ਕਾਣਸ਼ੀ ਪੁਰਿ ਮਹਿ ਪ੍ਰਾਪਤਿ ਭਯੋ ॥੪॥
ਸਭਾ ਬਿਖੈ ਜਹਿ ਹੁਤੋ ਮਹੀਪ।
ਤਿਹ ਠਾਂ ਪਹੁੰਚਤਿ ਭਯੋ ਸਮੀਪ।
ਦਿਯੋ ਹੁਕਮ ਨਾਮਾ ਨ੍ਰਿਪ ਚੀਨਾ।
ਕਰਿ ਸਨਮਾਨ ਸੀਸ ਧਰਿ ਲੀਨਾ ॥੫॥
ਪਠਿ ਕਰਿ ਸਕਲ ਜਾਨਿ ਅਹਿਵਾਲ।
ਬੂਝੀ ਸਭਾ ਸਰਬ ਤਿਸ ਕਾਲ।
ਗੁਰ ਕੀ ਵਸਤੁ ਕੌਨ ਲੈ ਆਵਾ?
ਪੁਰੀ ਬਿਖੈ ਹੁਇ ਹੈ ਕਿਸ ਥਾਵਾ੩ ॥੬॥
ਸਭਿ ਨੇ ਭਨੋ ਨ ਅਸ ਕੋ ਆਯੋ।
ਜੇ ਆਯੋ ਲਿਹੁ ਨਗਰ ਖੁਜਾਯੋ।
ਤਬਿ ਰਾਜੇ ਡਿੰਡਮ੪ ਤਹਿ ਫੇਰਾ।
ਕਿਹ ਥਲ ਗੁਰੂ ਚੋਰ ਕਿਨ ਹੇਰਾ? ॥੭॥
੧ਭਾਈ ਗੁਰਦਾਸ ਜੀ ਦੇ ਪ੍ਰੇਮ ਨੇ।
੨ਹੇ ਗੁਰੂ ਦੇ ਸਿਜ਼ਖ ਕਾਣਸ਼ੀ ਦੇ ਰਾਜਾ! ਸੁਣੋ।
+ਪਾ:-ਸੋਇ।
੩ਪੁਰੀ ਦੇ ਕਿਸੇ ਥਾਂ ਵਿਚ ਹੋਵੇਗਾ।
੪ਡੌਣਡੀ, ਢੰਡੋਰਾ।