Sri Gur Pratap Suraj Granth

Displaying Page 487 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੦੨

ਤਿਲਕ ਗੁਰਮੁਖੀ ਮਸਤਕ ਲਾਇ ॥੩੬॥
ਸੇਲੀ੧ ਦਈ ਕਰਹੁ ਸਿਖ ਸੰਗਤਿ।
ਸਜ਼ਤਨਾਮ ਜਪੀਐ ਮਿਲਿ ਪੰਗਤਿ।
ਸੰਗਾ੨ ਭਗਤਨਿ ਕੀ ਤੁਮ ਹੋਈ।
ਜਗ ਸੰਤਾਪ ਬਿਨਾਸੋ ਜੋਈ੩ ॥੩੭॥
ਤੁਮ ਅਬਿ ਅਪਨੇ ਗ੍ਰਿਹ ਕਅੁ ਜਾਵਹੁ।
ਸਜ਼ਤ ਨਾਮ ਕੋ ਜਾਪ ਜਪਾਵਹੁ।
ਗੁਰਮੁਖ ਮਾਰਗ ਕਰਹੁ ਪ੍ਰਕਾਸ਼।
ਜਹਿਣ ਕਹਿਣ ਹੋਵਹਿ ਭਗਤਿ ਨਿਵਾਸ ॥੩੮॥
ਸੁਨਿ ਮੁਦ੪ ਮਾਈਦਾਸ ਬਿਸਾਲ।
ਮਾਂਕ ਕੇ ਪਾਇਨ੫ ਤਤਕਾਲ।
ਨਮਸਕਾਲ ਕਰਿ ਹੋਯਹੁ ਸੰਗਿ।
ਦੋਨਹੁ ਪ੍ਰਾਪਤ ਅਨਣਦ ਅਭੰਗ੬ ॥੩੯॥
ਭੁਗਤਿ ਮੁਕਤਿ ਪ੍ਰਾਪਤਿ ਕਰ ਮਾਂਹੀ।
ਗੁਰ ਕੇ ਕੁਛ ਅਚਰਜ ਇਹੁ ਨਾਂਹੀ।
ਗੁਰ ਚੇਲਾ ਦੋਨਹੁ ਤਬਿ ਹੋਇ।
ਪਦ੭ ਸ਼੍ਰੀ ਅਮਰ ਪਰਤ ਭੇ ਸੋਇ ॥੪੦॥
ਕਰਿ ਬਹੁ ਪ੍ਰੇਮ ਬਿਨੈ ਬਹੁ ਠਾਨੀ।
ਹੇ ਸਤਿਗੁਰ ਅਪਦਾ ਸਭਿ ਹਾਨੀ।
ਦੋਨਹੁ ਗਮਨ ਕੀਨਿ ਤਤਕਾਲੇ।
ਸਦਨ ਆਪਨੇ ਬਸੇ ਸੁਖਾਲੇ ॥੪੧॥
ਸਜ਼ਤਾਨਾਮ ਬਹੁ ਨਰ ਅੁਪਦੇਸ਼ਾ।
ਸਿਜ਼ਖੀ ਕੋ ਵਿਸਤਾਰ ਵਿਸ਼ੇਾ੮।
ਬਚਨ ਕਹੋ ਤਤਛਿਨ ਫੁਰ ਜਾਵੈ।
ਲੋਕ ਅਨੇਕ ਪੂਜਿਬੇ ਆਵੈਣ ॥੪੨॥


੧ਕਾਲੀ ਅੁਣਨ ਯਾ ਰੇਸ਼ਮ ਆਦਿ ਦੀ ਬਣੀ ਗਲੇ ਪਾਅੁਣ ਯਾ ਸਿਰ ਲਪੇਟਨ ਦੀ ਸ਼ੈ।
੨ਨਾਮ।
੩ਸੰਸਾਰ ਦੇ ਦੁਖ ਨਾਸ਼ ਹੋਏ।
੪ਪ੍ਰਸੰਨ ਹੋਇਆ।
੫ਚਰਨੀਣ।
੬ਇਕ ਰਸ ਆਨਦ।
੭ਚਰਨੀਣ।
੮ਭਾਵ ਪ੍ਰਚਾਰ ਬਹੁਤ ਕੀਤਾ।

Displaying Page 487 of 626 from Volume 1