Sri Gur Pratap Suraj Granth

Displaying Page 487 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੫੦੦

੬੫. ।ਵਗ਼ੀਰ ਖਾਂ ਵਾਪਸ ਆਇਆ॥
੬੪ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੬੬
ਦੋਹਰਾ: ਖਾਂ ਵਗ਼ੀਰ ਅੁਰ ਹਰਖ ਧਰਿ, ਪਹੁਚੋ ਸਤਿਗੁਰ ਪਾਸ।
ਨਮ੍ਰਿ ਹੋਇ ਬੰਦਨ ਕਰੀ, ਜਲ ਦਰਸ਼ਨ ਜਿਸ ਪਾਸ ॥੧॥
ਚੌਪਈ: ਪਿਖਿ ਸ਼੍ਰੀ ਹਰਿਗੋਵਿੰਦ ਅੁਚਾਰੇ।
ਆਅੁ ਵਗ਼ੀਰ ਖਾਂਨ ਗੁਰ ਪਾਰੇ!
ਸਹਤ ਕੁਟੰਬ ਕੁਸ਼ਲ ਹੈ ਤੇਰੇ?
ਕਹਹੁ ਸ਼ਾਹੁ ਕੀ ਸੁਧਿ ਜਿਮ ਹੇਰੇ ॥੨॥
ਕ੍ਰਿਪਾ ਭਰੇ ਸੁਨਿ ਸੁੰਦਰ ਬੈਨ।
ਹੁਇ ਵਗ਼ੀਰ ਖਾਂ ਕੇ ਤਰ੧ ਨੈਨ।
ਹਾਥ ਜੋਰ ਕਹਿ ਮਿਹਰ ਤੁਮਾਰੀ।
ਜੁਕਤਿ ਕੁਟੰਬ ਕੁਸ਼ਲ ਬਿਧਿ ਸਾਰੀ ॥੩॥
ਮੈਣ ਰਾਵਰਿ ਤੇ ਕਰਿਹੌਣ ਲਾਜਾ।
ਸਰੋ ਨ ਕੈਸੇ ਕੋ ਸ਼ੁਭ ਕਾਜਾ।
ਤਅੂ ਆਪ ਸਭਿ ਘਟ ਕੇ ਮਾਲਿਕ।
ਹਿਤ ਅਨਹਿਤ ਲਖਿ ਲਿਹੁ ਤਤਕਾਲਕ ॥੪॥
ਬਰਤੈ ਸਰਬ ਆਪ ਕੀ ਮਰਗ਼ੀ।
ਦਾਸ ਧਰਮ ਕ੍ਰਿਤ ਠਾਨਤਿ ਅਰਗ਼ੀ।
ਚੰਦੁ ਸੰਘਾਰਨਿ ਬਿਨਾ ਨ ਆਛੇ।
ਚਾਰੀ ਕਰਤਿ ਸ਼ਾਹੁ ਢਿਗ ਗਾਛੇ੨ ॥੫॥
ਗੁਰੁ ਦ੍ਰੋਹੀ ਦੀਰਘ ਅਪਰਾਧੀ।
ਬ੍ਰਿੰਦ ਪ੍ਰਪੰਚ ਰਚਹਿ ਜਨੁ ਬਾਧੀ।
ਛਿਮਾ ਆਪਿ ਕੋ ਕੋਣ ਬਨਿ ਆਵੈ।
ਜਬਿ ਲੌ ਦੁਸ਼ਟ ਦ੍ਰਿਸ਼ਟਿ ਦਰਸਾਵੈ ॥੬॥
ਜਤਨ ਕਰਹੁ ਮਾਰਨਿ ਕੋ ਜਬੈ।
ਕਿਸ ਤੇ ਰੁਕਹੁ ਨ, ਹਤਿ ਹੋ ਤਬੈ੩।
ਪਠੋ ਸ਼ਾਹੁ ਮੁਝ ਪਾਸ ਤੁਮਾਰੇ।
ਪ੍ਰੇਮ ਬਿਨੈ ਜੁਤਿ ਬਚਨ ਅੁਚਾਰੇ ॥੭॥
-ਪ੍ਰਾਨ ਦਾਨ ਮੁਝ ਕੋ ਗੁਰੁ ਦੀਨੋ।


੧ਤਰਬਤਰ (ਅ) ਨੀਵੇਣ।
੨ਜਾ ਜਾ ਕੇ।
੩ਜਦੋਣ ਮਾਰਨ ਦਾ ਜਤਨ ਕਰੋ ਤਾਂ ਫਿਰ ਕਿਸੇ ਦੇ ਰੋਕਿਆਣ ਨਾ ਰੁਕਂਾ, ਤਬੈ (= ਅੁਸ ਵੇਲੇ) ਮਾਰ ਦੇਣਾ।

Displaying Page 487 of 501 from Volume 4