Sri Gur Pratap Suraj Granth

Displaying Page 487 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੫੦੦

੬੬. ।ਬਿਬੇਕਸਰ ਸਿਰਜਨ॥
੬੫ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>
ਦੋਹਰਾ: ਬ੍ਰਿਧ ਭਾਈ ਗੁਰੁਦਾਸ ਕੋ, ਆਗੈ ਕਰਿ ਸਮੁਦਾਇ।
ਪਹੁਚੇ ਪੁਰੀ ਬਿਲੋਕਿ ਕੈ, ਸ੍ਰੀ ਅੰਮ੍ਰਿਤਸਰ ਥਾਇ ॥੧॥
ਚੌਪਈ: ਕਰਿ ਸ਼ਨਾਨ ਹਰਿ ਮੰਦਿਰ ਗਏ।
ਹਾਥ ਜੋਰਿ ਸਭਿ ਬੰਦਤਿ ਭਏ।
ਬਹੁਰਿ ਪ੍ਰਦਛਨਾ ਚਹੁਦਿਸ਼ਿ ਫਿਰੇ।
ਪੁਰਿ ਜਲ ਮਿਲੇ ਸੁਨਤਿ ਹਿਤ ਧਰੇ ॥੨॥
ਬੂਝੇ ਅਬਿ ਸਤਿਗੁਰੁ ਕਿਸਿ ਥਾਨ?
ਪੁਰਿ ਜਨ ਭਨੋ ਆਪਿ ਸਭਿ ਜਾਨਿ।
ਚਢੇ ਅਖੇਰ ਬ੍ਰਿਜ਼ਤਿ ਕੋ ਗਏ।
ਪੂਰਬ ਦਿਸ਼ ਕੋ ਸਨਮੁਖ ਭਏ੧ ॥੩॥
ਸੁਨਿ ਬ੍ਰਿਧ ਸਾਹਿਬ ਰਿਦਾ ਰਸਾਲੇ੨।
ਸਿਜ਼ਖ ਸੰਗਿ ਸਭਿ ਤਿਤੁ ਦਿਸ਼ਿ ਚਾਲੇ।
ਅਧਿਕ ਬ੍ਰਿਜ਼ਛ ਗਾਢੇ ਗਨ ਖਰੇ।
ਬਦਰੀ ਚਲਦਲ ਆਦਿਕ ਹਰੇ ॥੪॥
ਗਏ ਰਾਮਸਰ ਕੇ ਤਬਿ ਤੀਰ।
ਬੈਠੇ ਤਹਿ ਲੇ ਸਿਜ਼ਖਨਿ ਧੀਰ੩।
ਗੁਰੁ ਕੇ ਸਨਮੁਖ ਕਿਤਿਕ ਪਠਾਏ।
ਹਮਰੀ ਸੁਧਿ ਕਹੀਅਹਿ ਇਤਿ ਆਏ ॥੫॥
ਆਗੈ ਸਤਿਗੁਰੁ ਕਰੀ ਅਖੇਰੇ।
ਹਨਿ ਕਰਿ ਬਨ ਕੇ ਜੀਵ ਘਨੇਰੇ।
ਆਵਤਿ ਚਢੇ ਚਮੂੰ ਗਨ ਸੰਗਿ।
ਚੰਚਲ ਬਲੀ ਕੁਦਾਇ ਤੁਰੰਗ ॥੬॥
ਜਾਇ ਮਿਲੇ ਸਿਖ ਕੋਸ ਅਗਾਰੀ।
ਚਰਨ ਕਮਲ ਪਰਿ ਬੰਦਨ ਧਾਰੀ।
ਹਾਥ ਜੋਰਿ ਕੀਨਿ ਅਰਦਾਸ।
ਬ੍ਰਿਧ ਸਾਹਿਬ ਭਾਈ ਗੁਰੁਦਾਸ ॥੭॥
ਰਾਵਰ ਕੇ ਦਰਸ਼ਨ ਹਿਤ ਆਏ।


੧ਸਾਹਮਣੇ ਕਰਕੇ।
੨ਪ੍ਰਸੰਨ ਰਿਦੇ ਵਾਲੇ।
੩ਸਿਖਾਂ ਦਾ ਆਸਰਾ (ਅ) ਬੁਧੀਵਾਨ, ਧੀਰਜਵਾਨ (ਬਾਬਾ ਬੁਜ਼ਢਾ ਜੀ)।

Displaying Page 487 of 494 from Volume 5