Sri Gur Pratap Suraj Granth

Displaying Page 488 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੦੩

ਜੋ ਜਾਚਹਿ ਇਨ ਕੇ ਢਿਗ ਆਇ।
ਰਿਦੇ ਮਨੋਰਥ ਤਤਛਿਨ ਪਾਇ।
ਹੋਹਿ ਬਸੋਏ ਕੋ ਦਿਨ ਜਬੈ।
ਚਲਿ ਆਵਹਿਣ ਸਤਿਗੁਰ ਢਿਗ ਤਬੈ ॥੪੩॥
ਦਰਸ਼ਨ ਕਰਿ ਨਿਜ ਬਿਨਯ ਸੁਨਾਵਹਿਣ।
ਬਹੁਰ ਆਪਨੇ ਗ੍ਰਿਹ ਕੋ ਜਾਵਹਿਣ।
ਭਈ ਜਗਤ ਮੈਣ ਬਡਿ ਬਡਿਆਈ।
ਅੰਤ ਸਮੈਣ ਸੁਖ ਸੋਣ ਗਤਿ ਪਾਈ* ॥੪੪॥
ਸੋਰਠਾ: ਬਖਸ਼ਿਸ਼ ਕਰਹਿਣ ਕ੍ਰਿਪਾਲ,
ਸਿਜ਼ਖੀ ਪੰਥ ਪ੍ਰਸਿਜ਼ਧ੧ ਹਿਤ।
ਸੇਵਕ ਹੋਤਿ ਨਿਹਾਲ,
ਪਾਰਬ੍ਰਹਮ ਗੁਰ ਪ੍ਰੇਮ ਚਿਤਿ ॥੪੫॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਮਾਂਕ ਪ੍ਰਸੰਗ ਬਰਨਨ ਨਾਮ
ਤੀਨ ਪੰਚਾਸਤੀ ਅੰਸੂ ॥੫੩॥


*ਮਾਈਦਾਸ ਸ੍ਰੀ ਕ੍ਰਿਸ਼ਨ ਜੀ ਦਾ ਅਨਨ ਸੇਵਕ ਸੀ, ਕ੍ਰਿਸ਼ਨ ਜੀ ਦੇ ਦਰਸ਼ਨਾਂ ਲਈ ਦੁਆਰਕਾ ਵਲ ਗਿਆ।
ਇਹਦੀ ਅਗਾਧ ਭਗਤੀ ਤੇ ਕ੍ਰਿਸ਼ਨ ਜੀ ਰੀਝੇ ਤੇ ਅਕਾਸ਼ ਬਾਣੀ ਦਾਰੇ ਪ੍ਰਗਟ ਕੀਤਾ ਕਿ ਐਸ ਵੇਲੇ ਮੁਕਤ
ਭੁਗਤ ਦੇ ਦਾਤਾ ਗੁਰੂ ਅਮਰਦਾਸ ਜੀ ਹਨ। ਮਾਈ ਦਾਸ ਆਪਣੇ ਇਸ਼ਟ ਦੇ ਇਹ ਵਾਕ ਸੁਣ ਜਜ਼ਗਾਸਾ ਭਾਵ
ਲ਼ ਲੈ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਹਾਗ਼ਰ ਹੋਇਆ ਤੇ ਚਰਨੀਣ ਡਿਜ਼ਗਾ ਤੇ ਸਤਿਗੁਰੂ ਜੀ ਦੇ ਇਜ਼ਕ
ਸਿਜ਼ਖ ਤੋਣ ਕਲਾਨ ਪ੍ਰਾਪਤ ਕੀਤੀ। ਗੁਰੂ ਘਰ ਦੀ ਅੁਜ਼ਚਤਾ ਤੇ ਮਹਾਨਤਾ ਹੈ ਕਿ ਇਕ ਕ੍ਰਿਸ਼ਨ ਅੁਪਾਸਕ
ਜਿਸਲ਼ ਅਪਣਾ ਇਸ਼ਟ ਅੁਪਦੇਸ਼ ਦਿੰਦਾ ਹੈ, ਤੇ ਗੁਰੂ ਜੀ ਦੀ ਮਹਿਮਾ ਦਜ਼ਸਦਾ ਹੈ, ਅੁਹ ਗੁਰੂ ਘਰ ਵਿਚ ਆਕੇ
ਇਕ ਸਿਜ਼ਖ ਤੋਣ ਪਰਮਗਤੀ ਪ੍ਰਾਪਤ ਕਰਦਾ ਹੈ। ਜੋ ਸ਼ੈ ਅੁਸਲ਼ ਅੁਥੇ ਇਸ਼ਟ ਤੋਣ ਨਾਂ ਮਿਲੀ ਸੋ ਏਥੇ ਗੁਰਸਿਜ਼ਖ
ਤੋਣ ਲਭ ਪਈ। ਬਾਕੀ ਕ੍ਰਿਸ਼ਨ ਜੀ ਦਾ ਰੂਪਕ ਕਵਿ ਜੀ ਨੇ ਵਿਸ਼ਲ਼ ਰੂਪਤਾ ਕਾਵ ਰੀਤੀ ਨਾਲ ਜੋ ਬਧਾ ਹੈ ਸੋ
ਮਾਈਦਾਸ ਦੇ ਤਦੋਣ ਦੇ ਧਿਆਨ ਹੋਏ ਨਿਸ਼ਚੇ ਦਾ ਸਰੂਪ ਹੈ।
੧ਪ੍ਰਗਟਤਾ।

Displaying Page 488 of 626 from Volume 1