Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੫
ਤਿਨ ਕਹੁ ਸਮਤਾ ਕਿਸ ਕੀ ਜਾਪੂ।
ਗਾਨ ਅਨਣਦ ਸਾਗਰ ਕੇ ਮੀਨ।
ਆਠਹੁਣ ਜਾਮ ਰਹਤਿ ਸਮ ਲੀਨਿ ॥੧੪॥
ਗੁਰ ਘਰ ਕੀ ਨਿਤ ਸੇਵਾ ਠਾਨਤਿ।
ਅਪਰ ਮਨੋਰਥ ਮਨ ਨਹਿਣ ਆਨਤਿ।
ਤ੍ਰਿਂ ਛਿਤ ਕੀ੧ ਬਹੁ ਰਹਿ ਰਖਵਾਰੀ।
ਹਰਖਤਿ ਗੁਰੂ ਹੁਕਮ ਅਨੁਸਾਰੀ ॥੧੫॥
ਅਸ ਭਾਈ ਬੁਜ਼ਢਾ ਗੁਰਦਾਸ੨।
ਮਹਿਮਾ ਕਹਿ ਨ ਸਕੇ ਕਵਿ ਤਾਸ੩*।
ਸਜ਼ਤ ਬਾਕ ਬਰ ਸ਼੍ਰਾਪ ਜੁ ਦੀਨਸਿ।
ਅੰਗੀਕਾਰ ਸਤਿਗੁਰੂ ਕੀਨਸਿ ॥੧੬॥
ਇਹ ਸਭਿ ਕਥਾ ਅਗਾਰੀ ਬਰਨੋਣ੪।
ਜਿਸ ਪ੍ਰਕਾਰ ਇਨ ਕੋ ਆਚਰਨੋ੫।
ਸਰਬ ਭਾਂਤਿ ਕੀ ਸ਼ਕਿਤ ਬਿਸਾਲਾ।
ਜਿਸ ਚਾਹਸਿ ਤਿਮ ਕਰਣੇ ਵਾਲਾ ॥੧੭॥
ਅਨਿਕ ਭਾਂਤਿ ਕੇ ਬਿਘਨੁਹ ਪਾਇ।
ਨਹਿਣ ਜਿਨ ਕੀਨਸ ਕਬਹੁਣ ਲਖਾਇ।
ਧਰਨੀ ਸਮ ਜਿਹ ਧੀਰਜ ਧਾਰੀ+।
ਪੌਨ ਪੀਰ੬ ਤੇ ਟਰੇ ਨ ਟਾਰੀ ॥੧੮॥
ਤਿਸ ਕਅੁ ਬੰਸ ਸੁ ਤਾਲ੭ ਮਨਿਦ੮।
ਅੁਪਜੋ ਰਾਮਕੁਇਰ ਅਰਬਿੰਦ੯।
ਦਸਮੇ ਪਾਤਿਸ਼ਾਹਿ ਬਰ ਬੀਰ।
ਤਿਨਹੁ ਪਾਦ ਪੰਕਜ ਕੇ ਤੀਰ ॥੧੯॥
੧ਘਾਹ ਤੇ ਭੋਣ ਦੀ।
੨ਗੁਰਾਣ ਦਾ ਦਾਸ।
੩ਤਿਸਦੀ।
*ਪਾ:-ਮਹਿਮਾ ਕਵਨ ਕਹਿ ਸਕੈ ਤਾਸ।
੪ਵਰਣਨ ਕਰਾਣਗਾ।
੫ਕਰਤਜ਼ਬ।
+ਪਾ:-ਧਰਨੀਧਰ ਸਮ ਧੀਰਜ ਧਾਰੀ।
੬ਪੀੜਾ (ਰੂਪੀ) ਪੌਂ।
੭ਸਰੋਵਰ।
੮ਨਿਆਈ।
੯ਕਵਲ।