Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੬੩
੭. ।ਰਾਜੇ ਦੀ ਹੋਰ ਮੁਸੀਬਤਾਂ ਤੋਣ ਰਜ਼ਖਾ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੮
ਦੋਹਰਾ: ਸੁਨਿ ਸਤਿਗੁਰ ਕੋ ਬਚਨ ਕੇ,
ਧਰੀ ਧੀਰ ਮਹਿਪਾਲ।
ਹਾਥ ਜੋਰਿ ਮਨ ਦੀਨ ਹੈ,
ਕੀਰਤਿ ਕਰਤਿ ਰਸਾਲ ॥੧॥
ਚੌਪਈ: ਹੇ ਪ੍ਰਭੁ! ਅਸ ਕਾਰਜ ਨਹਿ ਕੋਈ।
ਰਾਵਰਿ ਸ਼ਰਨ ਪਰੇ ਨਹਿ ਹੋਈ।
ਮੋ ਕਹੁ ਪ੍ਰਾਨ ਦਾਨ ਤੁਮ ਦੈਹੋ।
ਦੇਸ਼ ਕਾਮਰੂ ਸਰ ਕਰਿ ਲੈਹੋ ॥੨॥
ਨਾਂਹਿ ਤ ਮੇਰੋ ਹੋਤਿ ਬਿਨਾਸ਼ਾ।
ਨਹਿ ਮੈਣ ਜੀਵਨ ਕੀ ਕਰਿ ਆਸਾ।
ਸੁਨਿ ਬਹੁਤਨਿ ਤੇ ਸੁਜਸੁ ਮਹਾਨਾ।
ਸ਼ਰਨ ਪਰੋ ਤਜਿ ਕਰਿ ਮਨ ਮਾਨਾ ॥੩॥
ਤਿਸ ਦਿਨ ਤੇ ਪਾਛੈ ਬਡ ਛੋਟੇ।
ਮਾਨਹਿ ਗੁਰ ਬਚ ਕਬਹੁੰ ਨ ਹੋਟੇ।
ਦੋਨਹੁ ਕੂਲਨ ਪਰ ਦੈ ਡੇਰੇ।
ਪਰੇ ਰਹੈਣ ਪੁਨ ਕਾਲ ਬਡੇਰੇ ॥੪॥
ਮੰਤ੍ਰ ਜੰਤ੍ਰ ਪ੍ਰੇਤਨਿ ਕੇ ਕਰੈਣ।
ਅਪਰ ਅਨੇਕ ਭਾਂਤਿ ਕੇ ਰਰੈਣ।
ਬਿਸ਼ਨ ਸਿੰਘ ਕੇ ਮਾਰਨਿ ਕਾਰਨ।
ਅਨਿਕ ਪ੍ਰਕਾਰਨਿ ਕੇ ਅੁਪਚਾਰਨਿ੧ ॥੫॥
ਬਹੁ ਭੂਪਤਿ ਕੇ ਨਿਕਟਿ ਪਠਾਵੈਣ।
ਸਤਿਗੁਰ ਦੇ ਕਰਿ ਹਾਥ ਬਚਾਵੈਣ।
ਜੰਤ੍ਰ ਮੰਤ੍ਰ ਕੋ ਨਹਿ ਬਲ ਚਲੈ।
ਜੋ ਅਗ਼ਮਤਿਵੰਤਨਿ ਕੋ ਗਿਲੇ੨ ॥੬॥
ਮਹਾਂ ਪ੍ਰਬਲ ਜੋ ਫਿਰਹਿ ਨ ਫੇਰੇ।
ਜਿਸ ਤੇ ਨਾਸਹਿ ਬਲੀ ਬਡੇਰੇ।
ਕਰਤੇ ਆਧਿ ਰੁ ਬਾਧਿ ਅੁਪਾਧਾ।
ਬੈਠਿ ਬੈਠਿ ਦਿਨ ਕੇਤਿਕ ਸਾਧਾ ॥੭॥
੧ਯਤਨਾਂ ਲ਼।
੨ਜੋ ਕਰਾਮਾਤ ਵਾਲਿਆਣ ਲ਼ ਬੀ ਖਾ ਜਾਣ, ਨਿਗਲ ਜਾਣ।