Sri Gur Pratap Suraj Granth

Displaying Page 503 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੧੮

ਮਰਹਿ੧ ਅੁਠਾਯੋ ਜੋ ਨਿਜ ਨਾਥ- ॥੪੦॥
ਸੁਨਿ ਪਤਿਜ਼ਬ੍ਰਤਾ ਬਹੁ ਦੁਖ ਪਾਵਾ।
-ਬਿਨ ਜਾਨੇ ਮੈਣ ਤੋਹਿ ਛੁਵਾਵਾ।
ਹੋਇ ਪ੍ਰਾਤਿ, ਪਤਿ ਮਮ ਮਰਿ ਜਾਇ।
ਯਾਂ ਤੇ ਨਹਿਣ ਸੂਰਜ ਨਿਕਸਾਇ ॥੪੧॥
ਜੋ ਮੇਰੋ ਪਤਿ ਮਰੋ ਜਿਵਾਵੈ।
ਮਾਰਤੰਡ੨ ਕੋ ਸੋ ਅੁਦਤਾਵੈ-।
ਇਮਿ ਪਤਿਬ੍ਰਜ਼ਤਾ ਨੇ ਜਬਿ ਕਹੋ।
ਅੁਦੋ ਨ ਰਵਿ ਤਮ ਦਹਿਦਿਸ਼ ਰਹੋ ॥੪੨॥
ਦਸ ਦਿਨ ਬੀਤ ਗਏ ਇਸ ਭਾਂਤੀ।
ਸਗਰੋ ਜਗਤ ਭਯੋ ਬਿਕੁਲਾਤੀ੩।
ਸਰਬ ਸੁਰਨਿ ਤਬਿ ਕੀਨਿ ਅੁਪਾਇ।
ਤਿਸਿ ਕੋ ਪਤਿ ਮਿਲਿ ਦਯੋ+ ਜਿਵਾਇ੪ ॥੪੩॥
ਇਮਿ ਪਤਿਬ੍ਰਤਾ ਬਿਖੈ ਬਹੁ ਬਲ ਹੈ।
ਧਰੇ ਸ਼ਕਤਿ ਗਮਨੈ ਸਭਿ ਥਲ ਹੈ।
ਯਾਂ ਤੇ ਕਾਬਲ ਤੇ ਚਲਿ ਆਈ।
ਇਕ ਪਤਿਬ੍ਰਤਿ, ਪੁਨ ਸੇਵ ਕਮਾਈ ॥੪੪॥
ਸਤਿਗੁਰ ਧਾਨ ਧਰਹਿ ਦਿਨ ਰੈਨ।
ਭਈ ਅਧਿਕ ਸ਼ਕਤੀਗਨ ਐਨ੫।
ਗ੍ਰਿਹਸਤਿ ਬਿਖੈ ਜੇ ਭਗਤਿ ਕਰੰਤੇ।
ਗੁਰ ਸੇਵਹਿਣ ਪ੍ਰਭੁ ਕੋ ਸਿਮਰੰਤੇ ॥੪੫॥
ਤਿਨ ਸਮਾਨ ਦੂਸਰ ਨਹਿਣ ਹੋਇ।
ਸੁਨਿ ਗੁਰ ਤੇ ਹਰਖੇ ਸਭਿ ਕੋਇ।
ਧੰਨ ਧੰਨ ਤੁਮ ਪ੍ਰਭੂ ਕ੍ਰਿਪਾਲੂ!
ਦਾਤਾ ਸ਼ਕਤੀ ਬ੍ਰਿੰਦ ਬਿਸਾਲੂ ॥੪੬॥
ਪੁਨ ਸੋ ਮਾਈ ਨਿਕਟਿ ਹਕਾਰੀ।
ਕਰੀ ਨਿਹਾਲ ਸੁ ਗਿਰਾ ਅੁਚਾਰੀ।


੧ਮਰ ਜਾਵੇਗਾ।
੨ਸੂਰਜ ਲ਼।
੩ਬਿਆਕੁਲ।
+ਪਾ:-ਦੇਹੁ।
੪ਮਿਲਕੇ ਜਿਵਾ ਦਿਜ਼ਤਾ।
੫ਭਾਵ ਸਾਰੀਆਣ ਸ਼ਕਤੀਆਣ ਦਾ ਘਰ।

Displaying Page 503 of 626 from Volume 1