Sri Gur Pratap Suraj Granth

Displaying Page 51 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੬

ਮਧੁਪ ਮਨਿਦ੧ ਅਨਦ ਮਕਰੰਦ।
ਤਜੋ ਨ ਪਾਸਿ ਮੁਕੰਦ ਬਿਲਦ।
ਸ੍ਰੀ ਗੁਰ ਤੇ ਬਹਾਦਰ ਪਾਛੇ।
ਦੀਨਸਿ ਤਿਲਕ ਦਸਮ ਗੁਰ ਆਛੇ ॥੨੦॥
ਕਲੀ ਜਿਗਾ ਜਰਾਅੁਨ ਜਰੀ੨।
ਇਨ ਤੇ ਲੇ ਸਤਿਗੁਰ ਸਿਰ ਧਰੀ।
ਆਯੁਧ ਦਏ ਆਦਿ ਸ਼ਮਸ਼ੇਰ।
ਲੇ ਕਰਿ ਧਾਰੇ ਗੁਰ ਸਮ ਸ਼ੇਰ੩ ॥੨੧॥
ਦਸ ਪਤਿਸ਼ਾਹਿਨ ਕੇ ਨਿਤਿ ਸੰਗੀ।
ਸਤਿਗੁਰ ਕ੍ਰਿਤਿ੪ ਕੋ ਚਿਤ ਚਹਿ ਚੰਗੀ।
ਜਗ ਮਹਿਣ ਬਹੁ ਸਿਜ਼ਖੀ ਬਿਸਤਾਰੀ।
ਅਨਿਕ ਨਰਨ ਕਹੁ ਕੀਨ ਅੁਧਾਰੀ ॥੨੨॥
ਜਥਾ ਚਜ਼ਕ੍ਰਵੈ++ ਅਧਿਪਤਿ੫ ਆਗੇ।
ਮੰਤ੍ਰੀ੬ ਰਹੈਣ ਸੁਮਤਿ ਮਹਿਣ ਲਾਗੇ।
ਤਿਮ ਸਤਿਗੁਰ ਘਰ ਕੇ ਇਹ ਭਏ੭।
ਅਤਿ ਸ਼ੋਭਾ ਸਿਜ਼ਖੀ ਕਹੁ ਦਏ ॥੨੩॥
ਸਦ ਗੁਨ੮ ਕੇ ਇਹ ਕੋਸ਼੯ ਬਿਸਾਲੇ।
ਭੇ ਪ੍ਰਾਪਤਿ੧੦ ਜੋ ਇਨ ਮਗ ਚਾਲੇ।
ਸ਼੍ਰੀ ਸਤਿਗੁਰ ਦਸਮੇ ਪਤਿਸ਼ਾਹੂ।
ਗਮਨ ਕੀਨ ਜਬਿ ਸਚਖੰਡ ਮਾਂਹੂ ॥੨੪॥
ਪੰਥ ਖਾਲਸਾ ਅੁਤਪਤਿ ਕਰਿ ਕੈ।
ਰਾਜ ਤੇਜ ਕੋ ਛਜ਼ਤ੍ਰ ਸੁ ਧਰਿ ਕੈ।


੧ਭੌਰੇ ਵਾਣੂ।
੨ਜੜਤਾਂ ਨਾਲ ਜੜੀ ਹੋਈ।
੩ਸ਼ੇਰ ਤੁਲ (ਬਲੀ)।
੪ਸੇਵਾ।
++ਪਾ:-ਚਜ਼ਕ੍ਰ ਹੈ।
੫ਚਜ਼ਕ੍ਰਵਰਤੀ ਰਾਜਾ
।ਸੰ: ਚਕ੍ਰਵਰਤੀ। ਪ੍ਰਾ: ਚਕ੍ਰਵਈ, ਹਿੰਦੀ ਚਕ੍ਰਵੈ, ਚਕ੍ਰਵੈ॥।
੬ਵਗ਼ੀਰ।
੭ਭਾਵ ਵਗ਼ੀਰ।
੮ਸ੍ਰੇਸ਼ਟ ਗੁਣਾਂ।
੯ਖਗ਼ਾਨਾਂ।
੧੦ਪ੍ਰਾਪਤ ਹੋਏ।

Displaying Page 51 of 626 from Volume 1