Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੨੭
੫੭. ।ਸਿਜ਼ਖਾਂ ਦੇ ਪ੍ਰਸ਼ਨ ਦਾ ਅੁਜ਼ਤਰ, ਰਾਮੇ ਤੇ ਸ਼੍ਰੀ ਰਾਮਦਾਸ ਜੀ ਦੀ ਪ੍ਰੀਖਾ॥
੫੬ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੮
ਦੋਹਰਾ: ਸੁਨਿ ਸਿਜ਼ਖਨ ਕੇ ਬਚਨ ਕੋ, ਸੰਸੈ ਸੁਨੋ ਬਿਸਾਲ।
ਕ੍ਰਿਪਾ ਦ੍ਰਿਸ਼ਟਿ ਤੇ ਦੇਖਿ ਕਰਿ, ਬੋਲੇ ਗੁਰੂ ਕ੍ਰਿਪਾਲ ॥੧॥
ਚੌਪਈ: ਜਗ ਕੇ ਬਿਖੈ ਏਕ ਨਰ ਨੇਮੀ।
ਨੇਮ ਨਿਬਾਹਤਿ ਚਾਹਤਿ ਛੇਮੀ੧।
ਇਕ ਪ੍ਰੇਮੀ ਨਰ ਨੇਮ ਬਿਹੀਨਾ।
ਰੈਨਿ ਦਿਵਸ ਏਕੈ ਲਿਵ ਲੀਨਾ ॥੨॥
ਪ੍ਰੇਮ ਪ੍ਰਵਾਹ ਵਧੈ ਨਿਤਿ ਜਿਨ ਕੇ।
ਵਸੀ ਹੋਤਿ ਪੁਰਖੋਤਮ ਤਿਨ ਕੇ।
ਬਿਨਾਂ ਪ੍ਰੇਮ ਸਿਮਰਨ ਅਰੁ ਸੇਵਾ*।
ਫਲ ਕੁਛ ਥੋਰੋ ਹੁਇ ਲਖਿ ਏਵਾ੨ ॥੩॥
ਇਨ ਦੋਨਹੁ ਮਹਿਣ ਪਰਖਹੁ ਪ੍ਰੇਮ।
ਤਾਰਤੰਮ ਜਿਮ ਤਿਮ ਲਹਿਣ ਛੇਮ੩।
ਪ੍ਰਭੁ ਬਸਿ ਹੋਤਿ ਪ੍ਰੇਮ ਲਖਿ ਘਨੋ।
ਅੰਗ ਸੰਗ ਰਹਿ ਨਿਤ ਹਿਤ ਸਨੋ ॥੪॥
ਪਰਖੇ ਜਾਇਣ ਨ ਜੇ ਤੁਮ ਪਾਸੀ।
ਜਿਸ ਕੇ ਰਿਦੇ ਪ੍ਰੇਮ ਅਬਿਨਾਸ਼ੀ।
ਤੌ ਹਮ ਪਰਖ ਦੇਹਿਣ ਤੁਮ ਤਾਈਣ।
ਰਾਖਹੁ ਗੋਪ ਨ ਕਹਹੁ ਕਦਾਈ੪ ॥੫॥
ਸਿਜ਼ਖਨ ਕੇ ਸੰਦੇਹ ਬਿਨਾਸ਼ਨ।
ਨਿਜ ਪਾਛੇ ਥਾਪਨ ਸਿੰਘਾਸਨ੫।
ਪਰਖਨ ਹਿਤ ਸ਼੍ਰੀ ਸਤਿਗੁਰ ਪੂਰੇ।
ਜੁਗਲ ਹਕਾਰਨ ਕਰੇ ਹਦੂਰੇ ॥੬॥
ਰਾਮਾ ਰਾਮਦਾਸ ਤਬਿ ਆਏ।
ਪਾਸ ਬਾਪਿਕਾ ਗੁਰੂ ਸਿਧਾਏ।
੧ਮੁਕਤੀ।
*ਇਸ ਤੁਕ ਤੋਣ ਸਪਸ਼ਟ ਹੈ ਕਿ ਨਿਰੀ ਸੇਵਾ ਮਿਹਰ ਦਾ ਕਾਰਣ ਨਹੀਣ, ਪ੍ਰੇਮ, ਸਿਮਰਨ ਤੇ ਸੇਵਾ ਤ੍ਰੈਏ ਰਲ ਕੇ
ਸਤਿਗੁਰੂ ਦੇ ਮਨ ਲ਼ ਰੀਝਾਂਵਦੇ ਹਨ।
੨ਇਸ ਤਰ੍ਹਾਂ ਜਾਣੋ।
੩ਜਿਵੇਣ ਪ੍ਰੇਮ ਵਜ਼ਧ ਘਟ ਹੋਅੂ ਤਿਵੇਣ ਸੁਖ ਲੈਂਗੇ।
੪ਗੁਪਤ ਨਹੀਣ ਰਖਾਂਗੇ, ਕਦੇ ਕਹਿ ਦਿਆਣਗੇ। (ਦੇਖੋ ਇਸੇ ਅੰਸੂ ਦਾ ਅੰਕ ੫੦ ਤੋਣ ੫੩ ਜਿਜ਼ਥੇ ਗੁਰੂ ਜੀ ਵਜਾ
ਕੇ ਸੁਣਾ ਦੇਣਦੇ ਹਨ)। (ਅ) ਤੁਸੀਣ ਹਾਲੀ ਚੁਪ ਰਖੋ (ਇਨ੍ਹਾਂ ਵਿਚੋਣ) ਕਿਸੇ ਲ਼ ਕਹੋ ਨਹੀਣ।
੫ਟਿਕਾਅੁਣ ਲਈ ਤਖਤ ਤੇ।