Sri Gur Pratap Suraj Granth

Displaying Page 520 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੩੫

੫੮. ।ਬਾਵਲੀ ਮਹਾਤਮ। ਸੰਤ ਸਾਧਾਰਣ। ਗੰਗਾ ਸ੍ਰੋਤ ਬਾਅੁਲੀ ਵਿਚ। ਇਕ ਜੋਗੀ॥
੫੭ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੯
ਦੋਹਰਾ: ਭਗਤਿ ਖਗ਼ਾਨਾ ਖੁਲਿ ਰਹੋ, ਸਤਿਗੁਰ ਕੇ ਦਰਬਾਰ।
ਚਾਰ ਪਦਾਰਥ ਸੰਗਤਿਹਿਣ੧, ਦੇਤਿ ਲਗਤਿ ਨਹਿਣ ਬਾਰ ॥੧॥
ਚੌਪਈ: ਤੀਰਥ ਪਰਮ ਰਚੋ ਬਡ ਪੁੰਨ।
ਸੇਵਤਿ ਭਏ ਪੁਰਖ ਸੋ ਧੰਨ।
ਮਹਾਂ ਮਹਾਤਮ ਹੈ ਜਿਸ ਕੇਰਾ।
ਜਿਸ ਮਜ਼ਜੈ ਫਲ ਲਹੈ ਘਨੇਰਾ ॥੨॥
ਸੁੰਦਰ ਸੀਤਲ ਨਿਰਮਲ ਖਰੋ।
ਅਤਿ ਗੰਭੀਰ ਨੀਰ ਜਿਹ ਭਰੋ।
ਦਜ਼ਖਂ ਦਿਸ਼ ਮਹਿਣ ਝਰਨਾ ਬਹੋ।
ਸੁਰਸਰਿ ਕੋ ਪ੍ਰਵਾਹ੨ ਤਹਿਣ ਲਹੋ ॥੩॥
ਰਚੀ ਚੁਰਾਸੀ ਜਿਹ ਸੌਪਾਨ੩।
ਗਿਨਿ ਜਬਿ ਦੇਖੀ ਕ੍ਰਿਪਾ ਨਿਧਾਨ।
ਮੁਖ ਤੇ ਬਾਕ ਕਹੋ ਤਿਸਿ ਕਾਲ।
ਜੋ ਸਿਖ ਦਰਸਹਿ ਪ੍ਰੇਮ ਬਿਸਾਲ ॥੪॥
ਬਾਰਿ ਚੁਰਾਸੀ੪ ਕਰਹਿ ਸ਼ਨਾਨ।
ਇਤਨੇ ਜਪੁਜੀ ਪਾਠ ਬਖਾਨਿ।
ਸਤਿਗੁਰ ਮੂਰਤਿ ਕਰਿ ਕੈ ਧਾਨ।
ਮਿਟਹਿ ਚੁਰਾਸੀ ਆਵਨਿ ਜਾਨਿ੫ ॥੫॥
ਜੋਣ ਕੋਣ ਪਾਇ ਭਗਤਿ ਗੁਰ ਕੇਰੀ।
ਮਿਟਹਿ ਜੂਨ ਤਿਹ ਭ੍ਰਮਨ ਕੁਫੇਰੀ੬।
ਅਪਰ ਮਨੋਰਥ ਧਰਿ ਕਰਿ ਨ੍ਹਾਵੈ।
ਸ਼ਰਧਾ ਧਰੈ ਤੁਰਤ ਸੋ ਪਾਵੈ ॥੬॥
ਅਨਿਕ ਅਘਨ ਕੀ ਨਾਸ਼ਨਿ ਹਾਰੀ।
ਭਈ ਬਾਪਿਕਾ ਨਿਰਮਲ ਬਾਰੀ੭।


੧ਭਾਵ, ਭਗਤੀ ਦੇ ਨਾਲ ਚਾਰ ਪਦਾਰਥ ਭੀ ਹਨ। (ਅ) ਸੰਗਤਾਂ ਲ਼।
੨ਗੰਗਾ ਦਾ ਪ੍ਰਵਾਹ।
੩ਪੌੜੀਆਣ।
੪ਚੁਰਾਸੀ ਵੇਰ।
੫ਚੁਰਾਸੀ (ਲਖ ਜੂਨ ਵਿਚ) ਜਨਮ ਮਰਨ।
੬ਖੋਟੇ ਫੇਰ ਫਿਰਨਾ ਜੂਨਾਂ (ਵਿਚ) ਅੁਸਦਾ।
੭ਨਿਰਮਲ ਜਲ ਵਾਲੀ।

Displaying Page 520 of 626 from Volume 1