Sri Gur Pratap Suraj Granth

Displaying Page 521 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੩੬

ਗੁਰ ਸਿਜ਼ਖਨ ਹਰਖਾਵਨ ਵਾਰੀ੧।
ਜਲ ਪੀਏ ਨਿਰਮਲ ਅੁਰਕਾਰੀ੨ ॥੭॥
ਕਰਹਿਣ ਸ਼ਨਾਨ ਦਾਨ ਜੋ ਦੇਵੈਣ।
ਗੁਰਬਾਨੀ ਪਢਿ ਕਰਿ ਸੁਖ ਲੇਵੈਣ।
ਤਿਨ ਕੋ ਫਲ ਹੋਵੈ ਅਬਿਨਾਸ਼ੀ।
ਕਰਹਿਣ ਬਿਨਾਸ਼ਨ ਜਮ ਕੀ ਫਾਸੀ ॥੮॥
ਇਸ ਬਿਧਿ ਅਧਿਕ ਮਹਾਤਮ ਤਾਂਹਿ।
ਸ਼੍ਰੀ ਗੁਰ ਅਮਰਦਾਸ ਮੁਖ ਪ੍ਰਾਹਿ।
ਕਰਹਿਣ ਆਪ ਇਸ਼ਨਾਨ ਸੁ ਨੀਰ।
ਹੋਇ ਬਹੁਤ ਸਿਜ਼ਖਨ ਕੀ ਭੀਰ ॥੯॥
ਕਰਹਿਣ ਚੌਣਪ ਸੋਣ ਮਜ਼ਜਨ ਸਾਰੇ।
ਬਹੁਰ ਸਰਾਹਹਿਣ ਸੁਜਸ ਪਸਾਰੇ।
ਧੰਨ ਗੁਰੂ ਕੀਨਸਿ ਅੁਪਕਾਰਾ।
ਸ਼ਰਨ ਪਰਹਿ ਤਾਰੋ ਗਨ ਭਾਰਾ੩ ॥੧੦॥
ਇਕ ਲੁਹਾਰ ਤਹਿਣ ਕਾਰ ਕਰਤਿ ਹੈ।
ਕਾਠਨਿ ਕੀ ਪੌਰੀ ਸੁ ਘਰਿਤ ਹੈ।
ਅਪਰ ਕਾਜ ਜੋ ਹੋਹਿ ਸੁ ਕਰਿਹੀ।
ਕਾਸ਼ਟ ਲੋਹਾ ਨਿਜ ਕਰ ਘਰਿਹੀ ॥੧੧॥
ਜਲ ਕੇ ਨਿਕਟ ਸਪਤ ਸੌਪਾਨ੪।
ਲਾਇ ਕਾਠ ਤਿਨ ਰਚੀ ਮਹਾਨ।
ਜਿਸ ਤੇ ਜਲ ਸੁਖੇਨ ਹੀ ਲੇਯ।
ਨ੍ਹਾਨ ਪਾਨ ਜੋ ਚਹੈ ਕਰੇਯ ॥੧੨॥
ਤਿਸ ਕੀ ਕ੍ਰਿਜ਼ਤਿ ਹੇਰਿ ਗੁਰ ਪੂਰੇ।
ਸੁਪ੍ਰਸੰਨ ਬੁਲਵਾਇ ਹਦੂਰੇ।
ਸੁਨਿ ਆਇਸੁ ਕੋ ਤਤਛਿਨ ਆਵਾ।
ਬਡਭਾਗੀ ਚਰਨਨ ਸਿਰ ਲਾਵਾ ॥੧੩॥
ਤਿਸ ਕੇ ਮਸਤਕ ਧਰਿ ਕਰਿ ਹਾਥ।
ਮੰਤ੍ਰ ਸੁ ਸਜ਼ਤਿਨਾਮ ਦਿਯ ਨਾਥ।


੧ਪ੍ਰਸੰਨ ਕਰਨ ਵਾਲੀ।
੨ਰਿਦਾ ਨਿਰਮਲ ਕਰਨ ਵਾਲੀ।
੩ਜੋ ਸ਼ਰਨੀ ਪਿਆ (ਤਿਸ) ਭਾਰੀ ਸਮੂਹ ਲ਼ ਤਾਰਿਆ।
੪ਪੌੜੀਆਣ ਸਜ਼ਤ।

Displaying Page 521 of 626 from Volume 1