Sri Gur Pratap Suraj Granth

Displaying Page 528 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੪੩

੫੯. ।ਜੋਗੀ ਦੂਜੇ ਜਨਮ ਵਿਚ ਅਨਦ ਜੀ ਹੋਕੇ ਜਨਮੇ। ਸੰਸਰਾਮ ਜੀ ਦਾ ਜਨਮ॥
੫੮ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੬੦
ਦੋਹਰਾ: ਸੋ ਜੋਗੀ ਧਰਿ ਬਾਸ਼ਨਾ, ਜਨਮੋ ਗੁਰ ਕੁਲ ਮਾਂਹਿ।
ਹੈ ਅਨੁਸਾਰੀ ਵਾਸ਼ਨਾ, ਪ੍ਰਗਟੋ ਅਪਨੀ ਚਾਹਿ੧ ॥੧॥
ਚੌਪਈ: ਸ਼੍ਰੀ ਗੁਰ ਅਮਰਦਾਸ ਕੇ ਨਦ।
ਪ੍ਰਥਮ ਭਏ ਦੈ ਸ਼ੁਭ+ ਜਨੁ੨ ਚੰਦ।
ਭਯੋ ਬਡੋ ਮੋਹਨ ਤਿਸ ਨਾਮ।
ਪਰਮ ਵਿਰਾਗਵਾਨ ਨਿਸ਼ਕਾਮ ॥੨॥
ਗਾਨਾਨਦ੩ ਮਹਿਣ ਸਦਾ ਬਿਲਾਸਹਿ।
ਅੁਰ ਬਿਕਾਰ ਕੋ ਲੇਸ਼ ਨ ਤਾਸਹਿ੪।
ਬਡ ਅਵਧੂਤ ਇਕਾਕੀ੫ ਰਹੈ।
ਕਿਹ ਤੇ ਸੁਨੈ ਨ ਮੁਖ ਤੇ ਕਹੈ ॥੩॥
ਮੌਨ ਧਰੇ ਮਨ ਥਿਰਤਾ ਗਹੈ।
ਸ਼ੁਭ ਗੁਨ ਗਨ ਕੋ ਮੰਦਰ ਅਹੈ।
ਨਹਿਨ ਪ੍ਰਬਿਰਤੀ ਮਹਿਣ ਚਿਤ ਜਾਣਹੀ।
ਸਦਾ ਸ਼ਾਂਤਿ ਰਸ ਸਾਦ ਸੁ ਗ੍ਰਾਹੀ ॥੪॥
ਦੁਤਿਯ ਮੋਹਰੀ ਮਹਾਂ ਸੁਜਾਨ।
ਜਗ ਬਿਵਹਾਰ ਬਿਖੈ ਬੁਧਿਵਾਨ।
ਇਸ ਕੇ ਪੁਜ਼ਤ੍ਰ ਪ੍ਰਥਮ ਨਿਪਜਯੋ।
ਨਾਮ ਅਰਥ ਮਲ ਤਿਹ ਧਰਿ ਦਯੋ ॥੫॥
ਪਰਮ ਭਗਤਿ ਗੁਨਿ ਗਨ ਅਨੁਰਾਗੀ।
ਗੁਰ ਕੁਲ ਮਹਿਣ ਅੁਪਜੋ ਬਡਭਾਗੀ।
ਤਿਸ ਪੀਛੇ ਸੋ ਜੋਗੀ ਆਇ।
ਜਨਮੋ ਮਹਿਦ ਮੋਦ ਅੁਪਜਾਇ ॥੬॥
ਜਿਨ ਤਪ ਜੋਗ ਕਰੋ ਬਹੁ ਕਾਲਾ।
ਜਨਮੋ ਸ਼ਰਧਾ ਧਰੇ ਬਿਸਾਲਾ।
ਪਾਇ ਗਾਨ ਕੋ ਲਹੋ ਅਨਦ।


੧ਅਪਣੀ ਇਜ਼ਛਾ ਲੈਕੇ ਪ੍ਰਗਟਿਆ।
+ਪਾ:-ਦੈਤ ਸੁਤ।
੨ਮਾਨੋ।
੩ਗਿਆਨ ਦੇ ਅਨਦ।
੪ਤਿਸ (ਬਾਬੇ ਮੋਹਨ ਜੀ ਲ਼)।
੫ਇਕਾਣਤ।

Displaying Page 528 of 626 from Volume 1