Sri Gur Pratap Suraj Granth

Displaying Page 537 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੫੨

੬੦. ।ਦੋਖੀ ਤਪਾ। ਮਥੋ ਮੁਰਾਰੀ॥
੫੯ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੬੧
ਦੋਹਰਾ: ਸ਼੍ਰੀ ਗੁਰ ਕ੍ਰਿਪਾ ਨਿਧਾਨ ਬਰ,
ਸਕਲ ਲੋਕ ਸੁਖਦਾਨ।
ਭਾਗ ਹੀਨ ਨਿਦਕ ਲਹਤਿ,
ਨਿਜ ਕਰਮਨ ਫਲ ਜਾਨਿ੧ ॥੧॥
ਜੈਸੇ ਭਾਨੁ ਅੁਦੇ ਭਏ,
ਸਭਿ ਜਗ ਤਿਮਰ ਨਸਾਇ।
ਦੁਰਭਾਗੀ ਪੇਚਕ੨ ਤਅੂ,
ਅੰਧ ਭਏ ਦੁਖ ਪਾਇਣ ॥੨॥
ਚੌਪਈ: ਸਭਿ ਜਗ ਸਤਿਗੁਰ ਕੇ ਗੁਨ ਗਾਵੈ।
ਦਰਸ ਪਰਸ ਮਨ ਬਾਣਛਤ ਪਾਵੈ।
ਤਪਾ ਹੁਤੋ ਇਕ ਗੋਇੰਦਵਾਲ।
ਸੁਨਿ ਜਸ+ ਜਰੈ ਹੋਤਿ ਬੇਹਾਲ ॥੩॥
ਮਰਵਾਹਨ ਕੋ ਪ੍ਰੋਧਾ੩ ਜਾਨੋ।
ਅੁਸ ਜੋਗੀ ਕੋ ਮਿਜ਼ਤ੍ਰ ਸਮਾਨੋ।
ਜਾਣ ਕਅੁ ਸ਼੍ਰੀ ਗੁਰ ਅਮਰ ਪ੍ਰਕਾਸ਼।
ਮਜ਼ਧ ਖਡੂਰ ਦੰਡ ਦੋ ਰਾਸ੪ ॥੪॥
ਤਾਂ ਕੀ ਕਥਾ ਪ੍ਰਸਿਜ਼ਧ ਸੁ ਪਾਛੈ।
ਬਰਨਨ ਭਈ ਪ੍ਰਕਾਸ਼ ਸੁ ਆਛੈ।
ਦੀਨ ਦਾਲ ਗੁਰ ਅੰਗਦ ਕੇਰੀ।
ਕਰੀ ਅਵਜ਼ਗਾ੫ ਦੁਸ਼ਟ ਘਨੇਰੀ ॥੫॥
ਸੋ ਗੁਰ ਅਮਰ ਸਹਾਰ ਨ ਸਕੇ।
ਪੁਨ ਇਹ ਤਪਾ ਨਿਦ ਗੁਰ ਬਕੇ।
ਸ਼੍ਰੀ ਸਤਿਗੁਰੂ ਨਾਮ ਰਸੁ ਮਾਤੇ।
ਅਜ਼ਜਰ ਜਰੈ੬ ਰਹੈਣ ਸੁਖ ਦਾਤੇ ॥੬॥


੧ਭਾਗਹੀਨ ਨਿਦਕ ਜਾਨੋਣ ਅਪਨੇ ਕਰਮਾਂ ਦਾ ਫਲ (ਦੁਖ) ਲੈਣਦੇ ਹਨ।
੨ਅੁਜ਼ਲੂ।
+ਪਾ:-ਸੁਨਿ ਸੁਨਿ।
੩ਗੋਇੰਦੇ ਦੀ ਜਾਤ ਮਰਵਾਹਾ ਸੀ, ਅੁਨ੍ਹਾਂ ਦਾ ਪ੍ਰੋਹਤ।
੪ਬਹੁਤਾ।
੫ਬੇਅਦਬੀ, ਨਿਰਾਦਰ।
੬ਅਜਰ (ਕਰਾਮਾਤ) ਜਰ ਰਹੇ।

Displaying Page 537 of 626 from Volume 1