Sri Gur Pratap Suraj Granth

Displaying Page 55 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੭੦

ਲਿਖਨਿ ਬਿਖੈ ਜਿਮਿ ਅਵਧਿ ਗਜਾਨਨ੧।
ਜੋਗੀ ਸਭਿਹਿਨਿ ਕੀ ਪੰਚਾਨਨ੨।
ਸੈਨਾਪਤਿ ਕੀ ਅਵਧਿ ਖੜਾਨਨ੩।
ਰਚਨਾ੪ ਰਚਨਨ ਮਹਿਣ ਚਤੁਰਾਨਨ੫ ॥੫॥
ਤਿਮਿ ਬੁਜ਼ਢਾ ਸਾਹਿਬ ਬ੍ਰਹ ਗਾਨੀ।
ਸਿਜ਼ਖੀ ਕੇ ਅਧਾਰ ਗੁਨ ਖਾਨੀ।
ਤਿਨ ਕੋ ਸੁਜਸੁ ਕਹਾਂ ਲੌ ਕਹੀਐ।
ਜੀਵਨ ਮੁਕਤਿ ਅਵਸਥਾ ਲਹੀਐ ॥੬॥
ਤਿਨ ਕੋ ਪੁਜ਼ਤ੍ਰ ਨਾਮ ਕਹਿਣ -ਭਾਂਾ-।
ਜਿਨ ਜਾਨੋ ਮੀਠੋ ਗੁਰ ਭਾਂਾ।
ਪਿਤਾ ਸਮਾਨ ਗਾਨ ਮਹਿਣ ਪੂਰਾ।
ਕਾਮਾਦਿਕ ਰਿਪੁ ਹਤੇ ਬਿਸੂਰਾ੬ ॥੭॥
ਤਿਸ ਕੋ ਪੁਜ਼ਤ੍ਰ ਨਾਮ ਕਹਿਣ -ਸ੍ਰਵਂ੭-।
ਸ੍ਰਵਂ ਸੁਣੋ ਜਸੁ ਜਿਹ੮ ਸਮ ਸ਼੍ਰਵਂ੯।
ਸਤਿਗੁਰ ਸਿਜ਼ਖੀ ਕਹੁ ਬਡ ਭਾਰਾ।
ਸਰਬ ਸਹਾਰੋ ਭਾ ਜਗ ਭਾਰਾ ॥੮॥
ਤਿਨ ਕੇ ਅੁਪਜੋ ਪੁਜ਼ਤ੍ਰ -ਜਲਾਲ-।
ਗੁਰ ਪਗ ਪ੍ਰੇਮ ਰੰਗ ਚਢਿ ਲਾਲ੧੦।
ਬਹੁ ਸਿਜ਼ਖਨ ਕਹੁ ਗੁਰਮਤਿ ਦੀਨਸਿ।
ਮਿਲੇ ਪਹੁਣਚ ਨਰ ਮੁਕਤੀ ਕੀਨਸ* ॥੯॥
ਤਿਸ ਕੋ ਪੁਜ਼ਤ੍ਰ ਨਾਮ ਕਹਿਣ -ਝੰਡਾ-।
ਜਿਸ ਕੋ ਜਸ ਜਾਹਰ ਜਿਮਿ ਝੰਡਾ੧੧।


੧ਗਣੇਸ਼।
੨ਜੋਗੀਆਣ ਸਾਰਿਆਣ ਦੀ (ਅਵਧੀ) ਸ਼ਿਵਜੀ।
੩ਸ਼ਾਮਕਾਰਤਕ (ਸ਼ਿਵ ਜੀ ਦਾ ਪੁਜ਼ਤ੍ਰ)।
੪ਸ੍ਰਿਸ਼ਟੀ।
੫ਬ੍ਰਹਮਾ।
੬ਦੁਖੀ ਕਰਕੇ।
੭'ਸਰਵਂ ਨਾਮ ਸੀ।
੮ਜਿਸ ਦਾ ਜਸ ਕੰਨੀਣ ਸੁਣਿਆ ਹੈ।
੯ਸਰਵਂ (ਭਗਤ ਦੇ) ਵਰਗਾ।
੧੦ਗੂੜ੍ਹਾ।
*ਪਾ:-ਲੀਨਸ।
੧੧ਨਿਸ਼ਾਨ ਵਾਣੂ (ਅੁਜਾਗਰ)।

Displaying Page 55 of 626 from Volume 1