Sri Gur Pratap Suraj Granth

Displaying Page 55 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੬੮

੯. ।ਪੈਣਦੇ ਖਾਨ ਤੇ ਅੁਸ ਦਾ ਜਵਾਈ। ਬਾਗ਼॥
੮ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੧੦
ਦੋਹਰਾ: ਅਸਮਾਂ ਖਾਂ ਚਿਤ ਚਟਪਟੀ, ਵਸਤੁ ਸੁਸਰ ਕੀ੧ ਦੇਖਿ।
-ਲੈਹੌਣ ਕਹਿ ਨਿਜ ਸਾਸ ਕੋ, ਕੈ ਗ੍ਰਿਹ ਤਜੌਣ ਅਸ਼ੇਖ ॥੧॥
ਸੈਯਾ ਛੰਦ: ਬਨੌਣ ਫਕੀਰ ਨਿਕਸਿ ਕਰਿ ਬਾਹਰ
ਮਿਲੌਣ ਨ ਤਿਨ ਕੀ ਤਨੁਜਾ ਸੰਗ।
ਮੋਹਿ ਅੁਚਿਤ ਹੈ ਸੁੰਦਰ ਪੋਸ਼ਿਸ਼
ਚੀਰਾ ਛੋਰਦਾਰ ਸਜਿ ਸੰਗ।
ਖਾਨ ਮਹਾਨ ਆਰਬਲ ਹੋਏ
ਤਅੂ ਬਾਣਕਪਨ* ਰਿਦੇ ਅੁਮੰਗ੨।
ਮੁਝ ਸਮ ਸੁਤ ਕੋ ਦੇਤਿ ਨ ਹਿਤ ਕਰਿ
ਅਨਲਾਇਕ ਨਹਿ ਸਹੌਣ ਪ੍ਰਸੰਗ੩- ॥੨॥
ਏਵ ਬਿਚਾਰਤਿ ਗਮਨੋ ਗ੍ਰਿਹ ਕੋ
ਬੈਠਿ ਸਾਸ ਢਿਗ ਦ੍ਰਿਗ ਚਲ ਨੀਰ।
ਮੁਰਝਾਨੋ ਮੁਖ, ਪਿਖਿ ਕਰਿ ਬੋਲੀ
ਕਿਮ ਤੂੰ ਦੁਖ ਤੇ ਦਿਖਤਿ ਅਧੀਰ?
ਸੁਨਿ ਕਰਿ ਕਹੋ ਕੀਨਿ ਅਪਮਾਨਾ
ਮੈਣ ਜਾਚੇ ਦੇ ਖਾਨ ਨ ਚੀਰ।
ਗੁਰੂ ਨਿਕਟਿ ਤੇ ਲਾਯੋ ਹਯ ਕੋ
ਮੁਹਿ ਅਰੂਢਿਬੇ ਦਿਯੋ ਨ ਬੀਰ ॥੩॥
ਤੈਣ ਦਿਵਾਇ ਤੌ ਕੁਸ਼ਲ ਅਹੈ ਮਮ
ਨਾਂਹਿ ਤ ਮਰਿ ਹੌਣ ਦੇਰਿ ਨ ਲਾਇ।
ਹਮ ਪਠਾਨ ਕੇ ਪੂਤ ਸਹੈਣ ਨਹਿ
ਜੇ ਪ੍ਰਤਿਕੂਲੀ ਬਾਤ ਬਨਾਇ੪।
ਸੁਤ ਸਮ ਮੋ ਕਹੁ ਪਾਰ ਕਰਹੁ ਨਿਤ
ਯਾਂ ਤੇ ਛਲ ਕੋ ਜਾਨੋ ਜਾਇ।
ਪੋਸ਼ਿਸ਼ ਤੁਰੰਗ ਦੇਹੁ ਤਬਿ ਜੀਵਨ
ਇਹੁ ਸਾਚੀ ਮੈਣ ਦੇਹੁ ਸੁਨਾਇ ॥੪॥


੧ਸਹੁਰੇ ਦੀ।
*ਪਾ:-ਬਾਲਪਨ।
੨ਖਾਨ ਵਡੀ ਆਯੂ ਦਾ ਹੋਇਆ ਹੈ ਤਾਂ ਬੀ ਰਿਦੇ ਵਿਚ ਬਾਣਕੇਪਨ ਦੀ ਅੁਮੰਗ ਹੈ।
੩ਅਯੋਗ ਗਜ਼ਲ ਮੈਣ ਨਹੀਣ ਸਹਾਰ ਸਕਦਾ।
੪ਜੇ (ਕੋਈ ਸਾਡੀ ਮਨਸ਼ਾ ਦੇ) ਅੁਲਟ ਗਜ਼ਲ ਕਰੇ।

Displaying Page 55 of 405 from Volume 8