Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੬੫
੬੧. ।ਖੇਡਾ ਸੋਇਨੀ ਬ੍ਰਹਮਣ ਪ੍ਰਸੰਗ। ਗੋਣਦੇ ਦੇ ਪੁਜ਼ਤ੍ਰਾਣ ਲ਼ ਕੀਤੀ ਦਾ ਫਲ॥
੬੦ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੬੨
ਦੋਹਰਾ: ਦਿਜਬਰ ਖੇਡਾ ਸੋਇਰੀ*, ਦੁਰਗਾ ਭਗਤਿ ਬਿਸਾਲ।
ਨਿਤ ਪ੍ਰਤਿ ਪੂਜਾ ਬਹੁ ਕਰੇ, ਧਰੇ ਗਾਨ ਸਭਿ ਕਾਲ ॥੧॥
ਚੌਪਈ: ਨਰ ਸਮੁਦਾਇ ਮਿਲਹਿਣ ਢਿਗ ਆਵੈਣ।
ਸ਼੍ਰੀ ਦੁਰਗਾ ਕੇ ਦਰਸ਼ਨ ਜਾਵੈਣ।
ਸੰਮਤ ਮਹਿਣ ਜੁਗ ਜਾਤ੍ਰਾ ਕਰਿਹੀ।
ਨਿਰਜਲ ਨਿਰਾਹਾਰ ਬ੍ਰਤ ਧਰਿਹੀ੧ ॥੨॥
ਇਕ ਬਾਰੀ ਜਾਤ੍ਰਾ ਕੋ ਚਲੋ।
ਤਿਸ ਕੇ ਸੰਗ ਬ੍ਰਿੰਦ ਨਰ ਮਿਲੋ।
ਚਲਤਿ ਪੰਥ ਮਹਿਣ ਗੁਰ ਪੁਰਿ੨ ਆਵਾ।
ਦਰਸ਼ਨ ਕਰਿਬੇ ਕੋ ਲਲਚਾਵਾ ॥੩॥
ਭਯੋ ਠਾਂਢਿ ਜਬਿ ਗੁਰ ਕੇ ਦਾਰੇ।
ਤਬਿ ਸਿਜ਼ਖਨ ਇਮਿ ਬਾਕ ਅੁਚਾਰੇ।
ਗੁਰ ਆਗਾ ਕੋ ਸੁਨਿਬੋ ਕਰੀਅਹਿ।
ਬਹੁਰ ਨਿਕੇਤ ਪੌਰ ਮਹਿਣ ਬਰੀਅਹਿ ॥੪॥
-ਪ੍ਰਥਮ ਦੇਗ ਤੇ ਅਚਵਹੁ ਜਾਇ।
ਪੀਛੇ ਗੁਰ ਦਰਸ਼ਨ ਕੋ ਪਾਇ-।
ਸੁਨਿ ਕਰਿ ਖੇਡੇ ਕੀਨਿ ਬਿਚਾਰਨਿ।
-ਮੈਣ ਕਿਮਿ ਕਰਿਹੌਣ ਨੇਮ ਨਿਵਾਰਨਿ ॥੫॥
ਸੁਚ ਕਰਿ ਕਰੋਣ ਅਹਾਰ ਹਮੇਸ਼ੂ।
ਗੁਰ ਕੀ ਦੇਗ ਪ੍ਰਵੇਸ਼ ਅਸ਼ੇਸ਼ੂ੩।
ਆਸ਼੍ਰਮ, ਬਰਨ, ਨੇਮ ਬਿਵਹਾਰ।
ਗੁਰ ਕੋ ਮਿਲਹਿਣ ਸਕਲ ਨਿਰਵਾਰਿ੪ ॥੬॥
ਐਸਾ ਕੋ ਬਡ ਪ੍ਰੇਮੀ ਹੋਇ।
ਗੁਰ ਹਿਤ ਰਖਹਿ ਅਪਰ ਸਭਿ ਖੋਇ੫।
ਦੁਰਲਭ ਬਰਨ ਸੁ ਆਸ਼੍ਰਮ ਧਰਮ।
*ਭਾ: ਗੁਰਦਾਸ ਜੀ ਨੇ ਸੋਇਨੀ ਲਿਖਾ ਹੈ।
੧ਬਿਨਾਂ ਜਲ ਤੇ ਬਿਨਾਂ ਖਾਂੇ ਤੋਣ ਵਰਤ ਰਖਦਾ ਸੀ।
੨ਭਾਵ ਸ਼੍ਰੀ ਗੋਇੰਦਵਾਲ।
੩ਲਗਰ ਵਿਚ ਆਵਾਜਾਈ ਸਭ ਦੀ ਹੈ।
੪ਗੁਰੂ ਜੀ ਲ਼ ਸਾਰੇ (ਨੇਮ) ਛਜ਼ਡਕੇ (ਲੋਕੀਣ) ਮਿਲਦੇ ਹਨ।
੫ਗੁਰੂ ਵਿਚ ਹੀ ਪ੍ਰੇਮ ਰਖੇ (ਤੇ) ਹੋਰ ਸਭ ਕੁਛ ਗੁਆ ਲਵੇ।