Sri Gur Pratap Suraj Granth

Displaying Page 561 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੭੬

੬੨. ।ਵਿਜ਼ਦਾਭਿਮਾਨੀ ਬੇਨੀ ਪੰਡਤ ਨਿਸਤਾਰਾ। ਫਿਰਾ, ਕਟਾਰਾ ਪ੍ਰਤਿ ਆਗਾ॥
੬੧ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੬੩
ਦੋਹਰਾ: ਇਕ ਪੰਡਿਤ ਬੇਨੀ੧ ਹੁਤੋ,
ਬਿਜ਼ਦਾ ਬਿਖੈ ਪ੍ਰਬੀਨ।
ਨਾਇ ਸ਼ਾਸਤ੍ਰ ਤੇ ਆਦਿ ਜੇ,
ਰਸਨਾ ਅਜ਼ਗ੍ਰ ਸੁ ਕੀਨ੨ ॥੧॥
ਚੌਪਈ: ਦੇਸ਼ ਬਿਦੇਸ਼ਨ ਬਿਖੇ ਹਮੇਸ਼।
ਬਿਚਰਤਿ ਬਿਜ਼ਦਾ ਮਾਨ ਬਿਸ਼ੇਸ਼।
ਜਹਾਂ ਪਠਤਿ ਵਿਜ਼ਦਾ੩ ਸੁਨਿ ਲੇਹਾ।
ਤਹਿਣ ਪਹੁਣਚੈ ਚਰਚਾ ਹਿਤ ਏਹੁ+ ॥੨॥
ਲੋਕ ਬ੍ਰਿੰਦ ਮਹਿਣ ਲਿਖੈ ਪ੍ਰਥਮ ਇਮਿ੪++।
ਹੋਇ ਪਰਾਜੈ ਚਰਚਾ ਮਹਿਣ ਕਿਮ੫।
ਤਿਸ ਕੇ ਪੁਸਤਕ ਛੀਨੈ ਸਾਰੇ।
ਜੀਤਨਿ ਹਾਰੋ ਲੇਹਿ ਸੰਭਾਰੇ੬ ॥੩॥
ਲੋਕ ਮਿਲਹਿਣ ਬਹੁ ਚਰਚਾ ਮਾਂਹਿ।
ਸੁਨੈ ਸਰਬ ਹੀ ਰਿਦੇ ਅੁਮਾਹਿ।
ਬੇਨੀ ਪੰਡਤ ਜੀਤਹਿ ਜਬਿਹੂੰ।
ਦਿਜ ਤੇ ਪੁਸਤਕ ਛੀਨਹਿ ਸਭਿਹੂੰ ॥੪॥
ਸੁਨਹਿਣ ਧਨੀ ਨਰ ਧਨ ਅਰਪਾਵਹਿਣ।
ਬਹੁ ਕੀਰਤਿ ਕੋ ਕਹੈਣ ਸੁਨਾਵਹਿਣ।
ਇਸ ਬਿਧਿ ਬਹੁਤੇ ਨਗਰ ਮਝਾਰਾ।
ਫਿਰਤਿ ਲਦਾਯੋ ਪੁਸਤਕ ਭਾਰਾ ॥੫॥
ਅੁਸ਼ਟਰ੭ ਏਕ ਲਯੋ ਸੰਗ ਫਿਰਿਹੀ।
ਯਾਂ ਤੇ ਬਹੁ ਹੰਕਾਰ ਸੁ ਧਰਿਹੀ।
ਬਿਜ਼ਦਾਅਰਥੀ ਪਠਿਬੇ ਕਾਰਨ।


੧ਇਕ ਪੰਡਤ ਦਾ ਨਾਮ।
੨ਭਾਵ ਯਾਦ ਕੀਤੇ ਸਨ।
੩ਵਿਦਾ ਪੜ੍ਹਿਆ ਹੋਇਆ।
+ਪਾ:-ਦੇਹ।
੪ਲੋਕਾਣ ਵਿਚ ਪਹਿਲੇ ਲਿਖਕੇ (ਲਾ ਦੇਣਦਾ ਸੀ) ਭਾਵ ਇਸ਼ਤਿਹਾਰ ਦੇ ਦੇਣਦਾ ਸੀ।
++ਪਾ:-ਜਹਾਂ ਜਾਇ ਤਹਿਣ ਲਿਖੇ ਪ੍ਰਥਮ ਇਮ।
੫(ਜੇ) ਚਰਚਾ ਵਿਚ ਕਿਸੇ ਤਰ੍ਹਾਂ (ਕੋਈ) ਹਾਰ ਜਾਵੇਗਾ ਤਾਂ।
੬ਜਿਜ਼ਤਂ ਵਾਲਾ ਅੁਨ੍ਹਾਂ ਪੋਥੀਆਣ ਲ਼ ਸੰਭਾਲ ਲਵੇਗਾ।
੭ਅੂਠ।

Displaying Page 561 of 626 from Volume 1