Sri Gur Pratap Suraj Granth

Displaying Page 569 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੮੪

ਅਬਿ ਤੇ ਫੁਰਹਿ ਸੁ ਬਾਕ ਤੁਮਾਰਾ ॥੪੯॥
ਸ਼ਕਤਿ ਬਿਸਾਲ ਹੋਹਿ ਤੁਮ ਮਾਂਹੀ।
ਤੁਮ ਢਿਗ ਮੰਤ੍ਰ ਜੰਤ੍ਰ ਫੁਰਿ ਨਾਂਹੀ੧।
ਜਹਿਣ ਕਹਿਣ* ਮਠ੨ ਜੋਗੀ ਕੇ ਹੋਇਣ।
ਦਿਹੁ ਨਿਕਾਸ ਪੁਨ ਭਗਨਹੁ ਸੋਇ੩ ॥੫੦॥
ਜੋਗੀ ਤੁਮ ਕੋ ਦੇਖਿ ਨ ਸਜ਼ਕੈਣ।
ਭ੍ਰਮ ਚਿਤ ਹੋਇ ਭਾਗਬੋ ਤਜ਼ਕੈਣ੪।
ਧਰਮਸਾਲ ਸਭਿ ਗ੍ਰਾਮ ਕਰਾਵਹੁ।
ਭਜਨ ਕੀਰਤਨ ਕਰਿ ਸੁਖ ਪਾਵਹੁ ॥੫੧॥
ਨਾਮ ਦਾਨ ਇਸ਼ਨਾਨ ਦ੍ਰਿੜਾਇ।
ਪਾਵਨ ਦੇਸ਼ ਕਰਹੁ ਸਭਿ ਜਾਇ।
ਆਨਿ ਮਿਲਹਿਣ ਨਰ ਗਨ ਤੁਮ ਜੋਇ।
ਪੂਜਹਿਣ ਚਰਨ ਬਿਨੈ ਕਹਿਣ ਸੋਇ੫ ॥੫੨॥
ਇਮਿ ਕਹਿ ਨਿਧਿ ਸਿਜ਼ਧਿ+ ਗੁਰ ਦੀਨਸਿ।
ਦੇ ਬਰ ਦਾਨ ਬਿਦਾ ਜੁਗ ਕੀਨਸਿ।
ਨਮਸਕਾਰ ਕਰਿ ਧਰਿ ਪਗ ਧਾਨਾ।
ਪ੍ਰਭੁ ਆਗਾ ਤੇ ਕੀਨਸਿ ਪਾਨਾ ॥੫੩॥
ਬਡ ਜੋਗੀ ਕੇ ਮਠ ਤਹਿਣ ਗਏ।
ਤ੍ਰਾਸ ਦੀਨ ਤਿਸੁ ਦਾਰੁਨ ਭਏ੬।
ਤਬਿ ਤਿਨ ਮੰਤ੍ਰ ਜੰਤ੍ਰ ਬਲ ਲਾਵਾ।
ਅੁਲਟ ਪਰੋ ਜੋਗੀ੭ ਦੁਖ ਪਾਵਾ ॥੫੪॥
ਅਗਨਿ ਲਗੀ ਤਨ ਮਨਹੁਣ ਬਿਸਾਲਾ।
ਨਿਜ ਤੇ ਬਡੋ ਜਾਨਿ ਤਿਸ ਕਾਲਾ।
ਭਯੋ ਮਹੰਤ ਪਲਾਵਨਿ ਤਬੈ।


੧ਤੁਸਾਂ ਅੁਤੇ ਜੰਤ੍ਰ ਮੰਤ੍ਰ ਨਹੀਣ ਫੁਰ ਸਕੇਗਾ।
*ਪਾ:-ਜਹਿਣ ਜਹਿਣ।
੨ਜੋਗੀ ਦੇ ਰਹਿਂ ਦੀ ਥਾਂ।
੩ਕਜ਼ਢ ਦਿਓ (ਜੋਗੀਆਣ ਲ਼), ਭੰਨ ਸੁਜ਼ਟੋ (ਮਠ)।
੪ਨਸਂਾ ਹੀ ਤਜ਼ਕਂਗੇ।
੫ਪੂਜਨਗੇ (ਤੁਹਾਡੇ) ਚਰਨ ਤੇ ਬੇਨਤੀ ਕਹਿਂਗੇ ਓਹ।
+ਪਾ:-ਨਿਧਿ ਸਿਜ਼ਧਾਂ।
੬ਤਿਸ (ਜੋਗੀ) ਨੇ (ਸਿਜ਼ਖਾਂ ਲ਼) ਡਰਾਯਾ (ਸਿਖ ਅਗੋਣ) ਮਗ਼ਬੂਤ ਹੋ ਗਏ। (ਅ) ਭਿਆਨਕ ਤ੍ਰਾਸ ਅੁਸਲ਼ ਦੇਣਦੇ
ਭਏ।
੭(ਮੰਤ੍ਰ ਜੰਤ੍ਰ) ਅੁਲਟ ਕੇ ਜੋਗੀ ਤੇ ਪਿਆ।

Displaying Page 569 of 626 from Volume 1