Sri Gur Pratap Suraj Granth

Displaying Page 572 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੮੭

੬੩. ।ਬਾਲਕ ਜਿਵਾਅੁਣਾ। ਯਮ ਲ਼ ਗੋਇੰਦਵਾਲੋਣ ਰੋਕਂਾ। ਅਕਬਰ ਨੇ ਆਅੁਣਾ॥
੬੨ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੬੪
ਦੋਹਰਾ: ਸਤਿਗੁਰ ਦੀਨਾ ਨਾਥ ਜੀ, ਦਯਾ ਸਿੰਧੁ ਸਿਰਮੌਰ।
ਅਧਿਕ ਪ੍ਰਕਾਸ਼ਤਿ ਜਗ ਭਏ, ਮਮ ਨਹਿਣ ਕੋ ਕਿਤ ਔਰ ॥੧॥
ਚੌਪਈ: ਅੁਚਿਤ ਤ੍ਰਿਲੋਕੀ ਦੁਖ ਕੇ ਹਰਤਾ੧।
ਗੋਣਦਵਾਲ ਪਰ ਕ੍ਰਿਪਾ ਸੁ ਕਰਤਾ।
ਜਥਾ ਅਜੁਜ਼ਧਾ ਰਘੁਬਰ ਪਾਰੀ।
ਪ੍ਰਜਾ ਸਰਬ ਸੁਖ ਦੈ ਦੈ ਪਾਰੀ੨ ॥੨॥
ਜਿਮਿ ਸ੍ਰੀ ਕ੍ਰਿਸ਼ਨ ਦਾਰਕਾ ਰਹੇ।
ਨਿਜ ਢਿਗ ਬਾਸਨ੩ ਕੇ ਦੁਖ ਦਹੈ।
ਤਿਸ ਬਿਧਿ ਸਤਿਗੁਰ ਗੋਇੰਦਵਾਲ।
ਨਾਨਾ ਸੰਕਟ ਕਟੇ ਕਰਾਲ ॥੩॥
ਅਪਰ ਕਸ਼ਟ ਕੀ ਗਿਨਤੀ ਕੋ ਹੈ।
ਦਾਰੁਨ ਕਾਲ ਨ ਆਨ ਸਕੋ ਹੈ੪।
ਅਵਧਿ ਬਿਤੇ ਨਰ ਜੋ ਮਰਿ ਜਾਇ।
ਕ੍ਰਿਪਾ ਕਰਹਿਣ ਤਿਸ ਦੇਹਿਣ ਜਿਵਾਇ ॥੪॥
ਪੁਰੀ ਬਿਖੈ ਨਹਿਣ ਮ੍ਰਿਤੁ ਕੋ ਪਾਵਹਿ।
ਗੁਰ ਪ੍ਰਤਾਪ ਤੇ ਜਿਯਤਿ ਰਹਾਵਹਿਣ।
ਜਿਸ ਕੇ ਘਰ ਕੋ ਨਰ ਮਰਿ ਜਾਇ।
ਸੋ ਅੁਠਾਇ ਗੁਰ ਆਗੈ ਲਾਇ ॥੫॥
ਤਬਿ ਕ੍ਰਿਪਾਲ ਨਿਜ ਚਰਨ ਛੁਹਾਵਤਿ।
ਤਾਤਕਾਲ ਤਿਸ ਮ੍ਰਿਤਕ ਜਿਵਾਵਤਿ।
ਜਿਸ ਕੋ ਨਰ ਅੁਠਾਇ ਲੈ ਆਵਹਿਣ।
ਸੋ ਨਿਜ ਪਗ ਤੇ ਸਦਨ ਸਿਧਾਵਹਿ ॥੬॥
ਇਮਿ ਪ੍ਰਤਾਪ ਗੁਰ ਕੋ ਨਰ ਪਾਇ।
ਬਸਹਿਣ ਸੁਖੀ ਕੀਰਤਿ ਬਿਰਧਾਇ੫।
ਪ੍ਰਾਪਤ ਤਨ ਮਨ ਕੀ ਕਜ਼ਲਾਨ।
ਨਰ ਅਰੋਗ ਨਿਤਿ ਰਹੈਣ ਸੁਜਾਨ ॥੭॥


੧ਤ੍ਰਿਲੋਕੀ ਦੇ ਦੁਖ ਦੂਰ ਕਰਨ ਦੀ ਯੋਗਤਾ ਵਾਲੇ (ਗੁਰੂ ਅਮਰ ਦੇਵ ਜੀ)।
੨ਪਾਲਨ ਕੀਤੀ।
੩ਕੋਲ ਰਹਿਣਦਿਆਣ ਦੇ।
੪ਭਿਆਨਕ ਮੌਤ ਬੀ ਨਹੀਣ ਆ ਸਕੀ ਹੈ।
੫(ਸ੍ਰੀ ਗੁਰੂ ਜੀ ਦੀ) ਕੀਰਤੀ ਵਧੇ।

Displaying Page 572 of 626 from Volume 1