Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੯੭
੬੪. ।ਬੀਬੀ ਜੀ ਲ਼ ਸੋਨੇ ਦੀ ਇਟ। ਲਗੜੇ ਦੀ ਲਤ। ਸਿਖੀ ਦੀ ਰਹਿਂੀ॥
੬੩ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੬੫
ਦੋਹਰਾ: ਰਾਮਦਾਸ ਹਿਤ ਗ੍ਰਾਮ ਸਭਿ, ਲੀਨ ਗੁਰੂ ਮਹਾਰਾਜ ॥
ਜਾਨ ਭਵਿਜ਼ਖਤ ਸਰਬ ਗਤਿ, ਬਰਧਨ ਜਥਾ ਸਮਾਜ੧ ॥੧॥
ਚੌਪਈ: ਸ਼੍ਰੀ ਸਤਿਗੁਰ ਇਮਿ ਭਗਤਿ ਬਿਥਾਰਤਿ।
ਬਖਸ਼ਸ਼ ਕਰਤਿ ਦੇਖਿ ਕਰਿ ਆਰਤਿ।
ਛੋਟੀ ਸੁਤਾ ਸੇਵ ਨਿਤਿ ਕਰੈ।
ਲਖਹਿ ਪ੍ਰਭੂ੨ ਇਮਿ ਭਾਅੁ ਸੁ ਧਰੈ ॥੨॥
ਪਿਤ ਕਰਿ ਨਹਿਣ ਜਾਨਹਿ ਬਹੁ ਸਾਨੀ।
ਭਾਅੁ ਭਗਤਿ ਕੋ ਤਨ ਜਨੁ ਭਾਨੀ੩।
ਮਨਹੁਣ ਕੀਰਤੀ ਰੂਪ ਕਰੋ ਹੈ੪।
ਕੈ ਰ੍ਰੀ ਸ਼੍ਰੀ੫ ਨਿਜ ਬੇਸੁ ਧਰੋ ਹੈ ॥੩॥
ਬਡ ਭਾਗਾ ਪਤਿਬ੍ਰਤਾ ਸੁਸ਼ੀਲਾ।
ਨਮ੍ਰਿਭੂਤ ਨਿਤਿ ਸੁਮਤਿ ਗਹੀਲਾ੬।
ਅਪਰ ਨਿਕਟ ਕੋ ਹੋਨ ਨ ਪਾਵਹਿ।
ਇਹ ਧਰਿ ਸ਼ਰਧਾ ਸੇਵ ਕਮਾਵਹਿ ॥੪॥
ਜਥਾ ਪ੍ਰਸੰਨ ਹੋਹਿਣ ਪਿਤ ਹੇਰਿ।
ਤਤਾ ਕਰਹਿ ਨਿਤਿ ਸੇਵ ਬਡੇਰ।
ਪਹਿਰ ਰਾਤ ਤੇ ਕਰਹਿ ਸ਼ਨਾਨ।
ਤਬਿ ਪਹੁਣਚਹਿ ਦਰਸ਼ਨ ਹਿਤ ਠਾਨਿ ॥੫॥
ਮਨ ਕਰਿ ਬੰਦਨ ਕਰਹਿ ਸਦੀਵ।
ਪਿਤਾ ਪ੍ਰਮੇਸੁਰ ਜਾਨਹਿ ਜੀਵ੭*।
ਬਹੁਰ ਸੇਵ ਹਿਤ ਜਬਿ ਕਬਿ ਆਵੈ।
ਭਾਨੀ ਕ੍ਰਿਜ਼ਤਿ੮ ਗੁਰੂ ਮਨ ਭਾਵੈ ॥੬॥
ਇਕ ਦਿਨ ਬੈਠੀ ਬਨਿ ਕੈ ਦੀਨ।
੧ਭਾਵ ਪੰਥ ਨੇ ਵਧਂਾ ਹੈ।
੨ਪਰਮੇਸ਼ਰ ਰੂਪ ਜਾਣਕੇ।
੩ਮਾਨੋ ਬੀਬੀ ਭਾਨੀ ਜੀ ਭਾਅੁ ਭਗਤੀ ਦਾ ਹੀ ਸਰੂਪ ਹੈ।
੪ਮਾਨੋ ਕੀਰਤੀ ਨੇ ਰੂਪ ਧਾਰ ਲਿਆ ਹੈ।
੫ਪ੍ਰਤਾਪ ਸ਼ੀਲ ਲਛਮੀ ਨੇ ।ਸੰ: ਰ੍ਰੀ = ਪ੍ਰਾਪਤ ਕਰਨਾ। ਦੇਵ ਮਾਤਾ। ਭੈਰਵ॥।
੬ਸ੍ਰੇਸ਼ਟ ਬੁਧੀ ਗ੍ਰਹਣ ਕਰਨ ਵਾਲੀ।
੭ਪਿਤਾ ਜੀ ਲ਼ ਪ੍ਰਮੇਸਰ ਰੂਪ ਜਾਣਕੇ ਜੀਅੁਣਦੀ ਸੀ।
*ਪਾ:-ਪਿਤਾ ਪ੍ਰਮੇਸ਼, ਨ ਜਾਨਹਿ ਜੀਵ।
੮ਸੇਵਾ।