Sri Gur Pratap Suraj Granth

Displaying Page 585 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੦੦

ਸੁਨਿ ਖਜ਼ਤ੍ਰੀ ਕਹਿ ਨਹਿਣ ਅਟਕਾਵਹੁ।
ਸਮੋ ਜਾਤਿ ਬੀਤੋ ਇਸ ਥਾਵਹੁ੧।
ਸਤਿਗੁਰ ਮੇਰੇ ਵੇ ਪਰਵਾਹੂ।
ਚਹੈਣ ਸੁ ਕਰਹਿਣ ਏਕ ਛਿਨ ਮਾਂਹੂ ॥੨੧॥
ਜਿਮਿ ਰਗ਼ਾਇ ਤਿਨ ਕੀ ਹਮ ਹੇਰਹਿਣ।
ਹਰਖਮਾਨ ਹੁਇ ਰਹੈਣ ਘਨੇਰਹਿਣ।
ਭਲੋ ਜੀਵ ਕੋ ਜਿਮਿ ਹੁਇ ਜਾਇ।
ਤਿਮਿ ਸਿਜ਼ਖਨ ਹਿਤ ਗੁਰੂ ਕਰਾਇਣ ॥੨੨॥
ਇਮਿ ਕਹਿ ਜਾਚਿ ਸੁ ਲਕਰੀ ਲੀਨੀ।
ਕਿਤਿਕ ਸਮੇਣ ਬੀਤੇ ਤਿਸ ਦੀਨੀ।
ਟੰਗਰੀ ਲਗਰੀ ਕਾਸ਼ਟ ਪਰ ਧਰਿ।
ਮਾਰਗ ਚਲੋ ਅੁਤਾਇਲ ਕੋ ਕਰਿ ॥੨੩॥
ਦੇ ਥਾਨ ਮਹਿਣ ਸਤਿਗੁਰ ਆਏ।
ਥਾਲ ਪਰੋਸੁ ਧਰੋ ਅਗੁਵਾਏ।
ਸਗਰੀ ਸੰਗਤਿ ਕੇਰਿ ਅਗਾਰੇ।
ਕਰੇ ਪਰੋਸਨ ਬਿਬਿਧ ਅਹਾਰੇ ॥੨੪॥
ਬੈਠਿ ਰਹੇ ਸਤਿਗੁਰ ਤਿਸ ਕਾਲ।
ਮੁਖ ਮਹਿਣ ਗ੍ਰਾਸ ਨ ਪਾਇਣ ਰਸਾਲ।
ਗੁਰ ਦਿਸ਼ ਪਿਖਿ ਕਰਿ ਸਗਰੀ ਸੰਗਤਿ।
ਨਹਿਣ ਅਹਾਰ ਮੁਖ ਪਾਵਹਿ ਪੰਗਤਿ ॥੨੫॥
ਬੂਝੇ ਬਜ਼ਲੂ ਦਾਸ ਜੁ ਅਹੈ।
ਅਚਤਿ ਨਹੀਣ ਪ੍ਰਭੂ! ਕੋ ਬਿਧਿ ਅਹੈ?
ਬੈਠੀ ਸੰਗਤਿ ਤਾਰ ਅਹਾਰਾ।
ਨਹੀਣ ਗ੍ਰਾਸ ਕਿਨ ਮੁਖ ਮਹੁਣ ਡਾਰਾ ॥੨੬॥
ਸੁਨਿ ਬੋਲੇ ਗੁਰ ਅਚੈਣ ਨ ਤਬਿ ਲੌ।
ਸਿਖ ਪ੍ਰੇਮੀ ਨਹਿਣ ਪਹੁਣਚੈ ਜਬਿ ਲੌ।
ਰੋਕੋ ਗ੍ਰਾਮ੨ ਚੌਧਰੀ ਆਵਤਿ।
ਅੁਪਾਂਲਭ ਜੁਤਿ ਹਾਸ੩ ਸੁਨਾਵਤਿ ॥੨੭॥
ਇਤਨੇ ਮੈਣ ਚਲਿ ਤੂਰਨ ਆਇ ਸੁ।


੧ਇਸ ਥਾਂ ਤੇ (ਖਲੋਤਿਆਣ) ਸਮਾਂ ਬੀਤਦਾ ਜਾਣਦਾ ਹੈ।
੨ਪਿੰਡ ਦੇ।
੩ਅੁਲਾਂਭੇ ਸਹਤ ਮਖੌਲ ਦੇ।

Displaying Page 585 of 626 from Volume 1