Sri Gur Pratap Suraj Granth

Displaying Page 600 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੧੫

੬੬. ।ਭਾਈ ਪਾਰੋ ਪ੍ਰਲੋਕ ਗਮਨ। ਮੋਹਰੀ ਜੀ ਲ਼ ਲਖ ਟਕਾ ਦਿਖਾਇਆ॥
੬੫ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੬੭
ਦੋਹਰਾ: ਇਕ ਦਿਨ ਸ਼੍ਰੀ ਸਤਿਗੁਰੂ ਜੀ,
ਅਮਰਦਾਸ ਸੁਖ ਰਾਸਿ।
ਕਰੋ ਹਕਾਰਨ ਏਕਲੋ,
ਪਾਰੋ ਅਪਨੇ ਪਾਸਿ ॥੧॥
ਚੌਪਈ: ਪਰਮ ਹੰਸ ਆਵਸਥਾ ਜਾਣਹੀ।
ਜੜ੍ਹ ਚੇਤਨ ਇਕ ਤੇ ਬਿਲਗਾਹੀ੧।
ਜਿਮ ਪਾਨੀ ਪੈ੨ ਇਕ ਹੁਇ ਜਾਇ।
ਹੰਸ ਕਰਹਿ ਦੋਇਨ ਪ੍ਰਿਥਕਾਇ੩ ॥੨॥
ਤੁਰੀਆ੪ ਮਹਿਣ ਬ੍ਰਿਤਿ ਥਿਤ ਨਿਤ ਰਹੇ।
ਢਿਗ ਬਿਠਾਇ ਤਿਹ ਸੋਣ ਗੁਰ ਕਹੇ।
ਮਨ ਮੇਰੇ ਮਹਿਣ ਅਬ ਇਮ ਆਵੈ।
ਗੁਰਤਾ ਗਾਦੀ ਤੋਹਿ ਬਿਠਾਵੈਣ ॥੩॥
ਪਰਮਹੰਸ ਮੇਰੋ ਈ ਰੂਪ੫।
ਪਰਮ ਅਵਸਥਾ ਸਦਾ ਅਨੂਪ।
ਬਸ਼ਤਿ ਹੌਣ ਮੈਣ ਜਗ ਗੁਰਿਆਈ।
ਕਰਹੁ ਅੁਧਾਰ ਲੋਕ ਸਮੁਦਾਈ ॥੪॥
ਭਗਤਿ ਜਗਤਿ ਮਹਿਣ ਅਧਿਕ ਬਿਥਾਰਹੁ।
ਪਰਅੁਪਕਾਰ ਕਾਰ ਕੋ ਸਾਰਹੁ।
ਕਰ ਜੋਰੇ ਪਾਰੋ ਪਗ ਪਰੋ।
ਤ੍ਰਾਹਿ ਤ੍ਰਾਹਿ ਕਰਿ ਬਚਨ ਅੁਚਰੋ ॥੫॥
ਪ੍ਰਭੁ ਜੀ ਗੁਰ ਸਿਜ਼ਖੀ ਮੁਝਿ ਭਾਵੇ।
ਗੁਰਿਆਈ ਸਤਿਗੁਰਹਿਣ ਸੁਹਾਵੈ।
ਮੁਝ ਪਰ ਕ੍ਰਿਪਾ ਦ੍ਰਿਸ਼ਟਿ ਕਹੁ ਧਰੀਐ*।
ਗੁਰ ਸਿਜ਼ਖੀ ਪਦ ਬਖਸ਼ਨ ਕਰੀਐ+ ॥੬॥


੧ਜੋ ਇਜ਼ਕ ਹੋ ਰਹੇ ਹਨ (ਅੁਨ੍ਹਾਂ ਲ਼) ਵਖ ਵਖ (ਅਨੁਭਵ) ਕਰਨਾ।
੨ਦੁਜ਼ਧ ਤੇ ਪਾਂੀ।
੩ਵਜ਼ਖੋ ਵਜ਼ਖ।
੪ਚੌਥੇ ਪਦ।
੫(ਤੁਸੀਣ) ਪਰਮਹੰਸ ਮੇਰਾ ਹੀ ਰੂਪ ਹੋ।
*ਪਾ:-ਕਰੀਅਹਿ।
+ਪਾ:-ਧਰੀਅਹਿ।

Displaying Page 600 of 626 from Volume 1