Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੭੩
੯. ।ਸਪਨ ਦਰਸ਼ਨ॥
੮ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੧੦
ਦੋਹਰਾ: ਕਰਤੇ ਹਮਨ ਬਿਧਾਨ ਕੋ,
ਬੀਤ ਗਏ ਪਚ ਮਾਸ।
ਸੌਜ ਹਗ਼ਾਰਹੁ ਮਣ ਪਰੀ,
ਪਾਵਕ ਭਏ ਪ੍ਰਕਾਸ਼ ॥੧॥
ਚੌਪਈ: ਮਾਸ ਅਸੌਜ ਸੁਕਲ ਪਖ ਆਯੋ।
ਨੌਮੀ ਦੋਸ ਅਨਦ ਅੁਪਾਯੋ।
ਸਰਬ ਠੌਰ ਤੇ ਪੂਜ ਬਡੇਰੀ੧।
ਹਮਨ ਸੁ ਮੰਤ੍ਰ ਕੀਨ ਬਹੁ ਬੇਰੀ ॥੨॥
ਪੰਚ ਪਹਿਰ ਕੌ, ਨਅੁ ਦਿਨ ਹੋਵਾ੨।
ਨਿਸ ਮਹਿ ਦੇਵੀ ਦਰਸ਼ਨ ਜੋਵਾ।
ਸੁਪਨ ਬਿਖੇ ਮਿਲਿ ਕਰਿ ਜਗਮਾਈ।
ਨਿਜ ਆਵਨਿ ਕੋ ਦਿਯੋ ਬਤਾਈ ॥੩॥
ਹੇ ਸੁਤ! ਹੋਮਹੁ ਮੰਤ੍ਰ ਸਮੇਤਾ।
ਧਰਹੁ ਧਾਨ ਮੁਝ ਆਵਨਿ ਹੇਤਾ।
ਸਮੋ ਹੋਇ ਦਰਸ਼ਨ ਕੋ ਜਬੈ।
ਏਕ ਵਾਰ ਆਵੌਣ ਚਲਿ ਤਬੈ ॥੪॥
ਸਫਲ ਮਨੋਰਥ ਕਰਹੁ ਤੁਹਾਰਾ।
ਦੈ ਹੋਣ ਬਰ ਜਿਮ ਰਿਦੈ ਮਝਾਰਾ।
ਸੁਪਤਹਿ ਸਵਾ ਜਾਮ ਕੈ ਜਾਮੂ।
ਅੁਠੇ ਸਪਨ ਜਾਨੋ ਅਭਿਰਾਮੂ੩ ॥੫॥
ਸੌਚ ਸ਼ਨਾਨੇ ਆਨਦ ਮਹਾਨਾ।
ਬਸਤ੍ਰ ਸ਼ਸਤ੍ਰ ਬੈਠੇ ਸਵਧਾਨਾ।
ਦਿਜਬਰ ਮਿਲੋ ਆਨਿ ਥਿਰ ਹੋਵਾ।
ਕਹੋ ਗੁਰੂ ਜਿਮ ਸੁਪਨਾ ਜੋਵਾ ॥੬॥
ਸੁਨਿ ਕਰਿ ਕੇਸ਼ਵਦਾਸ ਅਨਦੋ।
ਜੈ ਜਗਦੰਬਾ ਕਹਿ ਕਹਿ ਬੰਦੋ।
ਸਫਲਹਿਗੀ ਸਭਿ ਕਿਜ਼੍ਰਤ ਹਮਾਰੀ।
੧ਸਾਰੇ ਥਾਂਵਾਣ ਤੇ (ਦੇਵੀ) ਬਹੁਤ ਪੂਜੀ ਦੀ ਹੈ।
੨ਪੰਜ ਪਹਿਰ (ਰੋਗ਼ ਪੂਜਾ ਕਰਦਿਆਣ) ਨੌ ਦਿਨ ਹੋ ਗਏ ਸਨ (ਨੌਮੀ ਥਿਤ ਵਾਲੇ ਦਿਨ)।
੩ਸੁਤੇ ਹੋਏ ਸਵਾ ਪਹਿਰ ਰਾਤ ਰਹਿਦੀ ਅੁਠੇ, (ਅੁਸ) ਸੁਪਨੇ ਲ਼ ਚੰਗਾ ਜਾਣਿਆ।