Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੭੪
੯. ।ਵਿਆਹ ਦੀ ਤਿਆਰੀ ਮੇਲ ਦਾ ਆਵਂਾ॥
੮ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੧੦
ਦੋਹਰਾ: ਬਾਸੁਰ ਕਿਤਿਕ ਬਿਤਾਇ ਕਰਿ, ਸ਼੍ਰੀ ਗੁਰ ਅਰਜਨ ਨਾਥ।
ਚਿਤਵਤਿ ਨਦਨ ਬਾਹ* ਕੋ, ਬਡਿ ਅੁਤਸਵ ਕੇ ਸਾਥ ॥੧॥
ਨਿਸ਼ਾਨੀ ਛੰਦ: ਅਗਹਨਿ੧ ਬੀਤੋ ਮਾਸ ਜਬਿ, ਪੁਨ ਪੂਸ੨ ਸੁ ਆਯੋ।
ਸਮੈ ਇਹਾਂ ਅੁਤਸਾਹ ਕੋ, ਜਾਨੋ ਨਿਯਰਾਯੋ।
ਮਹਾਂਦੇਵ ਸੋਣ ਮਿਲਿ ਗੁਰੂ, ਬੈਠੇ ਇਕ ਥਾਨਾ।
ਕਰੀ ਵਾਰਤਾ ਬਹੁਤ ਹੀ, ਪਰਸੰਗ ਜਿ ਨਾਨਾ ॥੨॥
ਬਹੁਰ ਬਾਹ ਕੀ ਬਾਤਿ ਕੋ, ਸਬਿ ਗ਼ਿਕਰ ਸੁਨਾਯੋ।
ਏਕ ਮਾਸ ਹੀ ਬਿਚਿ ਰਹੋ, ਦਿਨ ਨਿਕਟ ਸੁ ਆਯੋ।
ਬਡੋ ਭ੍ਰਾਤ ਅਬਿ ਦੂਰਿ ਹੈ, ਬਡ ਧਰਤਿ ਬਿਰੋਧਾ।
ਨਮ੍ਰ ਭਏ, ਨਹਿ ਮਾਨਹੀ, ਰਾਖਹਿ ਅੁਰ ਕ੍ਰੋਧਾ ॥੩॥
ਚਹਿਯਹਿ ਅਬਹਿ ਬੁਲਾਵਨੋ, ਇਹੁ ਅੁਚਿਤ ਮਹਾਨਾ।
ਸਹਤ ਕੁਟੰਬ ਸੁ ਆਵਨੋ, ਹੋਵਹਿ ਇਸ ਥਾਨਾ।
ਮਹਾਂਦੇਵ ਬੋਲੋ ਸੁਨਤਿ, ਭੇਜਹੁ ਲਿਖਿ ਪਾਤੀ।
ਕੋ ਨਰ ਆਛੋ ਜਾਇ ਕੈ, ਆਨਹਿ ਭਲਿ ਭਾਂਤੀ ॥੪॥
ਸਨਮਾਨਹੁ ਸਭਿ ਰੀਤਿ ਤੇ, ਹੈ ਭ੍ਰਾਤ ਬਡੇਰੋ।
ਜੋਣ ਜੋਣ ਕਰਿ ਤਿਸ ਆਨਿਯੈ, ਆਛੀ ਬਿਧਿ ਹੇਰੋ।
ਪਰਨੇ੩ ਮਰਨੇ ਮਹਿ ਸਰਬ, ਸਨਬੰਧਿ੪ ਮਿਲਤੇ।
ਇਹੀ ਜਗਤ ਕੀ ਰੀਤਿ ਹੈ, ਸਭਿ ਨਰ ਬਰਤੰਤੇ ॥੫॥
ਸ਼ਾਦੀ ਤੁਮਰੈ ਸਦਨ ਹੈ, ਰੂਠੇ ਸੁ ਮਨਾਓ੫।
ਭ੍ਰਾਤਾ ਕਰਹੁ ਇਕਜ਼ਤ੍ਰ ਸਭਿ, ਬਡਿਤਾ ਜਿਮ ਪਾਓ।
ਸ਼ੋਭਾ ਹੈਬਹੁ ਮੇਲਿ ਕੀ, ਬੰਧੁਪ ਸਮੁਦਾਯਾ੬।
ਜਾਤਿ ਬਿਖੈ ਸੋ ਬਡਾ ਹੁਇ, ਸਭਿ ਸੋਣ ਬਨਿ ਆਯਾ ॥੬॥
ਮਹਾਂਦੇਵ ਕੇ ਬਾਕ ਕੋ, ਸਤਿਗੁਰੁ ਨੇ ਮਾਨਾ।
ਲਿਖੀ ਪਜ਼ਤ੍ਰਿਕਾ ਤਬਹਿ ਗੁਰੁ, ਬਡਿਆਇ ਮਹਾਨਾ।
*ਸ਼੍ਰੀ ਗੁਰੂ ਹਰਿਗੋਬਿੰਦ ਜੀ ਦੇ ਵਿਵਾਹਾਂ ਪਰ ਦੇਖੋ ਰਾਸ ੫ ਅੰਸੂ ੨੭ ਅੰਕ ੪੬ ਦੀ ਹੇਠਲੀ ਟੂਕ।
੧ਮਜ਼ਘਰ।
੨ਪੋਹ ਦਾ ਮਹੀਨਾ।
੩ਵਿਵਾਹ।
੪ਸੰਬੰਧੀ।
੫ਰੁਜ਼ਸਿਆਣ ਲ਼ ਮਨਾਓ।
੬ਸਾਰੇ ਸੰਬੰਧੀਆਣ ਦੇ ਮੇਲ ਦੀ ਸ਼ੋਭਾ ਹੈ।