Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੮੨
ਲਈ ਮੰਗਾਇ ਖਾਨ ਬਲਿ ਭਾਰੀ।
ਗ੍ਰਾਮ ਬਿਖੈ ਸੋ ਦਈ ਪੁਚਾਇ।
ਅਪਰਾਧਨਿ ਕੋ੧ ਦਈ ਸਜਾਇ ॥੩੩॥
ਹਿਤ ਪਰਖਨ੨ ਕੇ ਪੁਨਿ ਬਿਧਿ ਠਾਨੀ।
ਖਾਨ ਮਹਾਂ ਮਤਿ ਮਾਨ ਬਿਨਾਨੀ੩।
ਇਕ ਬੜਵਾ੪ ਤਿਹ ਖਰੀ ਤਵੇਲੇ।
ਜਿਸ ਪਰ ਚੜ੍ਹਨੋ ਅਧਿਕ ਦੁਹੇਲੇ ॥੩੪॥
ਅਤਿ ਅਰੀਅਲ੫ ਨਹਿਣ ਚਲਹਿ ਅਗਾਰੇ।
ਹਤੇ ਕਸਾ ਬਹੁ ਪੁਸ਼ਤ ਨਿਕਾਰੇ੬।
ਚਰਖੀ ਫਿਰਿ ਗੇਰਹਿਣ੭ ਅਸਵਾਰ।
ਫਾਂਧਤਿ ਬਜ਼ਕ੍ਰ੮ ਨ ਦੇਹਿ ਸਣਭਾਰ ॥੩੫॥
ਭਾਜ ਚਲਹਿ ਤਬ ਅਟਕਹਿ ਨਾਂਹੀ।
ਮੁਹਿਤਾਂੀ੯ ਬਹੁ ਐਬਨ ਮਾਂਹੀ।
ਖਾਨ ਤੁਰੰਗਨਿ ਸੋ ਮੰਗਵਾਈ।
ਅਰਪੀ ਰਾਮਕੁਇਰ ਕੈ ਤਾਈਣ ॥੩੬॥
ਹਾਥ ਜੋਰਿ ਕਰਿ ਬਿਨਤੀ ਠਾਨੀ।
ਲੇਹੁ ਅੁਪਾਇਨ ਬੜਵਾ ਆਨੀ।
ਇਸ ਪਰ ਆਪ ਅਰੂਢਨ ਹੋਵਹੁ।
ਫਿਰਹੁ, ਅਖੇਰ ਚਲਹੁ ਮਗ, ਜੋਵਹੁ੧੦ ॥੩੭॥
ਐਸੀ ਰੀਤਿ ਭਾਵਨਾ ਮੇਰੀ।
ਇਸ ਥਲ ਤੇ ਚਢਿ ਕਰਿ ਇਕ ਬੇਰੀ।
੧ਪਾਪੀਆਣ ਲ਼।
੨ਪਰੀਖਾ ਕਰਨ ਲਈ।
੩ਮਾਨ ਤੋਣ ਬਿਨਾਂ।
੪ਘੋੜੀ।
੫ਅੜੀਅਲ = ਅੁਹ ਘੋੜਾ ਜੋ ਇਕ ਥਾਂ ਅੜ ਖੜੋਵੇ ਤੇ ਅਜ਼ਗੇ ਨਾ ਟੁਰੇ।
੬ਹਤੇ ਕਸਾ = ਪਸ਼ਤ ਨਿਕਾਲਨਾਂ = ਘੋੜੇ ਲ਼ ਰਾਨ ਨਾਲ ਦਬਾ ਕੇ ਭਾਵ ਕਜ਼ਸ ਕੇ ਅਜ਼ਡੀ ਲਾਇਆ, (ਹਤੇ =)
ਚਾਬੁਕ ਮਾਰ ਕੇ ਚਲਾਅੁਣ ਦਾ ਜਤਨ ਕੀਤਾ ਜਾਵੇ ਤਾਂ ਅੁਹ ਪੁਸ਼ਤ ਨਿਕਾਲਦੇ ਹਨ, ਅਰਥਾਤ ਪਿਛਲੀਆਣ ਚੌਹਾਂ
ਲਤਾਂ ਨਾਲ ਹਵਾ ਵਿਚ ਦੁਲਤੇ ਮਾਰਦੇ ਹਨ।
੭ਚਰਖੀ ਫਿਰ = ਵਾਗ ਤੇ ਚੜ੍ਹ ਇਕੋ ਥਾਂ ਚਕਰ ਲਾਅੁਣਦੇ ਰਹਿਂਾ ਤੇ ਸਵਾਰ ਲ਼ ਡੇਗਣ ਦੀ ਕੋਸ਼ਸ਼ ਕਰਨੀ।
੮ਫਾਂਧਤਿ ਬਜ਼ਕ੍ਰ = ਚਲਦਿਆਣ ਹੋਇਆਣ ਅਚਾਨਕ ਸਜ਼ਜੇ ਯਾ ਖਜ਼ਬੇ ਲ਼ ਟੇਢ ਦੇਕੇ ਕੁਜ਼ਦ ਜਾਣਾ ਜਿਸ ਨਾਲ ਸਵਾਰ
ਆਸਨ ਅੁਖੜਕੇ ਡਿਜ਼ਗ ਪੈਣਦਾ ਹੈ।
੯ਆਪ ਮੁਹਾਰੀ, ਮੂੰਹ ਗ਼ੋਰ।
੧੦ਭਾਵ (ਇਸਤੇ ਚੜ੍ਹਕੇ) ਫਿਰੋ = ਸੈਰ ਕਰੋ, (ਅਖੇਰ ਚਲਹੁ =) ਸ਼ਿਕਾਰ ਲ਼ ਜਾਓ, (ਚਲਹੁ ਮਗ =) ਸਫਰ
ਕਰੋ, (ਇਅੁਣ ਇਸ ਲ਼ ਜੋਵੋ =) ਦੇਖੋ, ਪਰਖੋ।