Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੮੦
੧੦. ।ਬਰਾਤ ਦੀ ਚੜ੍ਹਾਈ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੧੧
ਦੋਹਰਾ: ਨਾਰਿ ਮੋਹਰੀ ਕੀ ਸੁਮਤਿ, ਮਿਲਿ ਗੰਗਾ ਕੇ ਸੰਗ।
ਨੇਹੁ ਜਨਾਵਤਿ ਅਧਿਕ ਹੀ, ਕਰਿ ਕਰਿ ਹ੍ਰਿਦੈ ਅੁਮੰਗ ॥੧॥
ਪਾਧੜੀ ਛੰਦ: ਗਨ ਅਬਲਾ ਅਪਰ ਮਿਲਤਿ ਸੰਗ।
ਸਨਮਾਨਿਤ ਸਭਿ ਕਹਿ ਮ੍ਰਿਦੁਲ ਗੰਗ।
ਦਾਤੂ ਸੁ ਤ੍ਰਿਯਾ ਮਿਲਿ ਅਨਦ ਕੀਨਿ।
ਹਿਤ ਬੈਠਨਿ ਚਾਰੁ ਆਸਨਿ ਸੁ ਦੀਨ ॥੨॥
ਪਨ ਬੁਝਨਿ ਲਗੀ ਕਿਤ ਹਰਿ ਗੁਵਿੰਦ?
ਦਿਖਰਾਵਹੁ ਮੁਹਿ ਲਾਲਸ ਬਿਲਦ।
ਕਹਿ ਗੰਗ ਗਯੋ ਅਬਿ ਵਹਿਰ ਥਾਨ।
ਆਏ ਸੁਨੇ ਸੁ ਜਬਿ ਪ੍ਰੀਤਿ ਠਾਨਿ੧ ॥੩॥
ਹਿਤ ਮਿਲਨਿ ਕਰਤਿ ਬਡ ਚਾਵ ਚੀਤ੨।
ਤਿਨ ਨਿਕਟ ਹੋਹਿਗੇ ਧਰਤ ਪ੍ਰੀਤ।
ਇਮਿ ਕਹਿ ਸੁ ਦਾਸ ਭੇਜੋ ਤੁਰੰਤ।
ਘਰ ਬਿਖੈ ਆਨਿ ਮਿਲਿਬੋ ਚਹੰਤਿ ॥੪॥
ਸ਼੍ਰੀ ਅਮਰ ਪੁਜ਼ਤ੍ਰ ਕੇ ਨਿਕਟ ਹੇਰਿ।
ਲੀਨਸਿ ਹਕਾਰ ਜੋ ਗਯਹੁ ਚੇਰ।
ਨਿਜ ਸਾਥ ਆਨਿ ਕਰਿ ਘਰ ਮਝਾਰ।
ਸਭਿ ਤ੍ਰਿਯਨਿ ਹਰਖ ਸੂਰਤਿ ਨਿਹਾਰਿ ॥੫॥
ਤ੍ਰਿਯ ਮੋਹਰੀ ਜੁ, ਗਹਿ ਕੰਠ ਲਾਇ।
ਬਹੁ ਚੀਤ ਪ੍ਰੀਤ ਗੋਦ ਸੁ ਬਿਠਾਇ।
ਸਿਰ ਹਾਥ ਫੇਰਿ ਮੁਖ ਹੇਰਿ ਹੇਰਿ।
ਕਰਤੀ ਦੁਲਾਰ ਬਹੁ ਫੇਰ ਫੇਰ ॥੬॥
ਸ਼੍ਰੀ ਹਰਿ ਗੁਵਿੰਦ ਕਰ ਬੰਦਿ ਬੰਦਿ।
ਸਭਿਹੂੰਨਿ ਬੰਦਨਾ ਕਰਿ ਅਨਦ।
ਸਗਰੀਨਿ ਗੋਦ ਲੇ ਕਰਿ ਦੁਲਾਰ।
ਚਿਰ ਜੀਵ ਆਸ਼ਿਖਾ ਦੇਤਿ ਪਾਰ ॥੭॥
ਨਰ ਨਾਰਿ ਮੇਲਿ ਹੋਯਹੁ ਬਿਸਾਲ।
ਕਰਿ ਜਥਾ ਜੋਗ ਸੇਵਾ ਸਭਾਲਿ।
੧ਜਦੋਣ ਹਰਿ ਗੋਵਿੰਦ ਜੀ ਨੇ (ਗੋਣਦਵਾਲ ਦੇ ਸਬੰਧੀ) ਆਏ ਸੁਣੇ ਤਾਂ ਪ੍ਰੀਤ ਨਾਲ ਬਾਹਰ ਗਏ ਹਨ, ਕਿਅੁਣਕਿ।
੨ਮਿਲਨ ਵਾਸਤੇ ਚਿਤ ਵਿਚ ਵਜ਼ਡਾ ਚਾਅੁ ਕਰਦੇ ਸਨ।