Sri Gur Pratap Suraj Granth

Displaying Page 68 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੮੦

੧੦. ।ਸਤਿਗੁਰ ਮਹਿਮਾ॥
੯ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੧੧
ਦੋਹਰਾ: ਲੇ ਲੇ ਪਾਹੁਲ ਕਰਦ* ਕੀ, ਸਿੰਘ ਜਹਾਂ ਕਹਿ ਜਾਇ।
ਨਗਰ ਨਗਰ ਮਹਿ ਬਾਦ ਹੁਇ੧, ਗੁਰੁ ਸੰਗਤਿ ਸਮੁਦਾਇ ॥੧॥
ਚੌਪਈ: ਗ਼ਾਤਿ ਪਾਤਿ ਨਹਿ ਬਜ਼ਧਤ ਜੇਈ੨।
ਕੇਸ਼ ਕਾਛ ਨਹਿ ਮਾਨਹਿ ਤੇਈ।
ਭਜ਼ਦਂ ਹੋਤਿ ਸੁ ਬੰਸ ਹਮਾਰੇ।
ਤਿਸ ਕੋ ਤਾਗ ਨ ਅੰਗੀਕਾਰੇਣ ॥੨॥
ਸਿਜ਼ਖ ਕਦੀਮੀ ਹੈਣ ਗੁਰ ਕੇਰੇ।
ਪਗ ਪਾਹੁਲ ਕੀ ਲੇਤਿ ਘਨੇਰੇ।
ਕਰਦ, ਕੇਸ, ਕਛ, ਰਹਿਤ ਜੁ ਨਾਰੀ।
ਸੋ ਨ ਕਰਹਿ ਹਮ ਅੰਗੀਕਾਰੀ ॥੩॥
ਇਸ ਪ੍ਰਕਾਰ ਜੋ ਹਠ ਕੋ ਕਰਤੇ।
ਜਗ ਜੂਠਾਦਿਕ ਬਰਤਨ ਧਰਿਤੇ।
ਤਿਨ ਕਹੁ ਸਿੰਘ ਕਰਹਿ ਅਪਮਾਨਾ।
ਨਾਰੇ ਭਏ ਖਾਨ ਅਰੁ ਪਾਨਾ ॥੪॥
ਗੁਰੂ ਨਿਕਟ ਰਹਿ ਸਿਖੀਅਹਿ ਸੀਖ੩।
ਹਿੰਦੁ ਤੁਰਕ ਦੈ ਤੇ ਭਿਨ ਦੀਖ।
ਜਗ ਸਮੁੰਦ੍ਰ ਤੇ ਸਾਰ ਨਿਕਾਰਾ।
ਸੁਧਾ ਰਹਿਤ ਜਿਨ ਅੰਗੀਕਾਰਾ੪ ॥੫॥
ਭਏ ਸਿੰਘ ਸੁਰ ਸੇ੫ ਤਤਕਾਲਾ।
ਹਲਤ ਪਲਤ ਸੁਖ ਲਹੋ ਬਿਸਾਲਾ।
ਕੇਤਿਕ ਪਾਹੁਲ ਖੰਡੇ ਕੀ ਲਹਿ।
ਸੇਵ ਗੁਰੂ ਕੋ ਜਾਇ ਸਦਨ ਮਹਿ੬ ॥੬॥
ਕੇਤਿਕ ਜੀਵਨ ਮਰਨੇ ਮਾਂਹਿ।
ਸੰਗੀ ਭਏ ਤਬਹਿ ਗੁਰ ਨਾਹਿ੭।

*ਪਾ:-ਖਡੇ।
੧ਝਗੜੇ ਹੁੰਦੇ ਹਨ (ਅਨਯ ਪੰਥੀਆਣ ਨਾਲ)।
੨ਬੰਨ੍ਹੇ ਹੋਏ।
੩ਜੇਹੜੇ ਸਿਜ਼ਖਦੇ ਹਨ ਸਿਜ਼ਖਿਆ।
੪ਅੰਮ੍ਰਤ ਤੇ ਰਹਤ ਜਿਨ੍ਹਾਂ ਨੇ ਅੰਗੀਕਾਰ ਕੀਤੀ ਹੈ।
੫ਦੇਵਤਿਆਣ ਵਰਗੇ।
੬ਸੇਵਾ ਕਰਕੇ ਘਰੀਣ ਚਲੇ ਜਾਣਦੇ ਹਨ।
੭ਭਾਵ, ਕਈਆਣ ਨੇ ਜੀਅੁਣਾ ਮਰਨਾ ਗੁਰੂ ਸੁਆਮੀ ਦੇ ਨਾਲ ਸਾਂਝਾ ਕਰ ਲਿਆ ਸੀ।

Displaying Page 68 of 386 from Volume 16