Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੮੨
੧੧. ।ਧੀਰਮਜ਼ਲ ਵਲੋਣ ਗੋਲੀ ਚਲਾਅੁਣ ਦੀ ਗੋਣਦ॥
੧੦ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੧੨
ਦੋਹਰਾ: ਧੀਰਮਜ਼ਲ ਕੇ ਨਿਕਟਿ ਜਬਿ, ਸਭਿਹਿਨਿ ਕੇ ਨਰ ਜਾਇ।
ਚਿੰਤਾਤੁਰ ਮਤਸਰ ਮਹਤ, ਚਿਤਵਤਿ ਅਨਿਕ ਅੁਪਾਇ ॥੧॥
ਚੌਪਈ: ਇਕ ਮਸੰਦ ਤਬਿ ਜੋਰੇ ਹਾਥ।
ਭਾਖਤਿ ਧੀਰਮਜ਼ਲ ਕੇ ਸਾਥ।
ਤਿਸ ਕੇ ਘਰ ਮਹਿ ਹੁਤੋ ਅੁਦਾਰਾ੧।
ਜਿਸ ਬਸਿ ਲੇਨ ਦੇਨਿ ਬਿਵਹਾਰਾ ॥੨॥
ਹੁਤੋ ਪੁਸ਼ਟ ਸੋ ਧਨੀ ਬਡੇਰਾ।
ਮਾਨਹਿ ਜਿਸ ਕੇ ਕਹੋ ਘਨੇਰਾ।
ਸਭਿ ਮਹਿ ਜਿਸ ਕੇ ਬਾਕ ਪ੍ਰਮਾਨ।
ਧੀਰਮਜ਼ਲ ਅਨੁਸਾਰੀ ਜਾਨਿ ॥੩॥
ਸ਼ੀਹਾ ਨਾਮ ਤਿਸੀ ਕੋ ਅਹੈ।
ਗੁਰ ਸੋਣ ਦ੍ਰੋਹ ਕਰਤਿ ਬਹੁ ਰਹੈ।
ਲੋਭੀ ਕੁਟਿਲ ਕਠੋਰ ਮਹਾਨਾ।
ਦੁਸ਼ਟ ਮੂਢ ਸ਼ੁਭ ਪੰਥ ਅਜਾਨਾ ॥੪॥
ਸੁਨਹੁ ਗੁਰੂ! ਤੁਮ ਮੇਰੀ ਬਾਤ।
ਮਹਿਮਾ ਰਾਵਰਿ ਜਾਇ ਬਿਲਾਤਿ।
ਨਿਕਟਿ ਆਪ ਤੇ ਤਿਨਹੁ ਪੁਜਾਯੋ।
ਨਹਿ ਕਿਸ ਤੇ ਲਘੁ ਭੀ ਡਰਪਾਯੋ ॥੫॥
ਜਬਿ ਕੇ ਸਿਜ਼ਖ ਮਾਨਿ ਹੈਣ ਆਪੀ੨।
ਆਯੋ ਇਤੋ ਨ ਦਰਬ ਕਦਾਪੀ।
ਏਕ ਜਾਮ ਸੋ ਨਿਕਸੋ ਬਾਹਰ।
ਸਭਿ ਮਹਿ ਅਜਹੁ ਭਯੋ ਨਹਿ ਗ਼ਾਹਰ ॥੬॥
ਜਿਤਿਕ ਹਗ਼ਾਰਨਿ ਕੋ ਧਨ ਆਵਾ।
ਇਸੀ ਪ੍ਰਕਾਰ ਜਿ ਹੋਹਿ ਚਢਾਵਾ।
ਸੈਨ ਸਕੇਲਨਿ ਬ੍ਰਿੰਦ ਸੁਖਾਰੇ।
ਐਸ਼ਰਜ ਬਧਹਿ, ਘਟਹਿ ਤੁਮ ਸਾਰੇ ॥੭॥
ਸ਼੍ਰੀ ਗੁਰੁ ਹਰਿਗੋਬਿੰਦ ਹਰਿਰਾਇ।
ਤਿਨ ਤੇ ਅਧਿਕ ਕਿ ਸਮ ਬਨ ਜਾਇ।
੧ਵਜ਼ਡਾ।
੨ਆਪ ਲ਼।