Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੮੨
ਨਹਿ ਹੋਵਹਿ ਸਿਜ਼ਖੀ ਨਿਰਬਾਹਾ।
ਲੋਕ ਬਿਸਿਦਕ ਹੋਤਿ ਅੁਰ ਮਾਂਹਾ।
ਸਕਲ ਦੇਸ਼ ਭੇਜੋ ਇਮ ਕਹਿ ਕੈ।
ਰਾਵਰ ਕੇ ਸੰਕਟ ਸਭਿ ਲਹਿ ਕੈ ॥੪੦॥
ਸ਼੍ਰੀ ਗੋਬਿੰਦ ਸਿੰਘ ਸੁਨਿ ਰਿਸ ਛਾਈ।
ਅੁਜ਼ਤਰ ਕਹੋ ਬੀਚ ਸਮੁਦਾਈ।
ਸਿਜ਼ਖ ਹੋਤਿ ਲੈਬੇ ਅੁਪਦੇਸ਼ੂ।
ਦੇਹੁ ਹਮੈ ਬਿਜ਼ਪ੍ਰੀਤ ਵਿਸ਼ੇਸ਼ੂ੧ ॥੪੧॥
ਹਮ ਕੋ ਚਾਹ ਨਹੀਣ ਤੁਮ ਕੇਰੀ।
ਪੂਰਬ ਭਾਜ ਗਏ ਬਿਨ ਹੇਰੀ।
ਗਏ ਸੁ ਗਏ ਰਹੋ ਸਭਿ ਭਾਗੇ੨।
ਅਬਿ ਕੋ੩ ਤੁਮੈਣ ਬੁਲਾਵਨ ਲਾਗੇ? ॥੪੨॥
ਹਮਰੇ ਝਗਰੇ ਚਹਹੁ ਨਿਬੇਰਾ।
ਕਹਾਂ ਗਏ ਤੁਮ ਪੂਰਬ ਵੇਰਾ।
ਸ਼੍ਰੀ ਗੁਰ ਅਰਜਨ ਕੋ ਭਾ ਕਾਰਨ।
ਨਹਿ ਗਮਨੇ੪ ਨਹਿ ਕਰੋ ਅੁਚਾਰਨਿ ॥੪੩॥
ਨਿਜ ਨਿਜ ਸਦਨ ਥਿਰੇ ਡਰ ਧਾਰੋ।
ਸਕਲ ਪੰਚਾਯਤ ਕੋ ਬਲ ਹਾਰੋ।
ਪੁਨ ਨੌਮੇ ਪਤਿਸ਼ਾਹੁ ਭਏ ਹੈਣ।
ਦਿਜ਼ਲੀ ਮਹਿ ਸਿਰ ਦੇਨ ਗਏ ਹੈਣ ॥੪੪॥
ਤਬਿ ਮਾਝੇ ਆਦਿਕ ਸਭਿ ਦੇਸ਼।
ਭੇ ਤੂਸ਼ਨ ਧਰਿ ਤ੍ਰਾਸ ਵਿਸ਼ੇਸ਼੫।
ਕਿਨਹੂੰ ਕਹੋ ਨ ਸ਼ਾਹੁ ਅਗਾਰੀ।
ਪਰੋ ਨ ਕੋਅੂ ਝਗਰ ਮਝਾਰੀ ॥੪੫॥
ਕੋਣ ਨ ਨਿਬੇਰੋ ਤਬਿ ਕਿਸ ਜਾਇ।
ਤਬਿ ਜਾਨਤਿ, ਜਬਿ ਲੇਤਿ ਛੁਟਾਇ।
੧ਸਗੋਣ ਅੁਲਟੇ ਸਾਲ਼ (ਅੁਪਦੇਸ਼) ਦਿੰਦੇ ਹੋ
।ਵਿਸ਼ੇਸ਼=ਵਿਸ਼ੇਸ਼ ਕਰਕੇ, ਭਾਵ ਸਗੋਣ॥।
੨ਜੋ ਗਏ ਸੋ ਗਏ ਹੁਣ ਤੁਸੀਣ ਸਾਰੇ ਨਠੇ ਰਹੋ। (ਅ) ਜੋ ਗਏ ਹਨ ਅੁਹ ਤਾਂ ਗਏ ਜੋ ਭਾਗਾਂ ਵਾਲੇ ਸਨ ਅੁਹ
ਰਹਿ ਪਏ ਸਨ।
੩ਕੌਂ।
੪(ਤਦੋਣ) ਨਾ ਗਏ (ਪਾਤਸ਼ਾਹ ਪਾਸ)।
੫ਭਾਵ ਬਹੁਤੇ ਡਰਦੇ ਮਾਰੇ ਚੁਜ਼ਪ ਕਰ ਰਹੇ ਸਾਓ।