Sri Gur Pratap Suraj Granth

Displaying Page 72 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੮੭

੫. ।ਗੁਰ ਪ੍ਰਤਾਪ ਸੂਰਜ ਦਾ ਮੁਜ਼ਢ ਕਿਵੇਣ ਬਜ਼ਝਾ॥

ਦੋਹਰਾ: ਰਾਮਕੁਇਰ ਇਸ ਭਾਂਤਿ ਭਾ,
ਢਿਗ ਦਸਮੇ ਪਾਤਿਸ਼ਾਹ।
ਬਹੁਤ ਬਾਰਤਾ ਤਬਿ ਕਰੀ,
ਆਗੈ ਸੁਨੀਐ ਤਾਂਹਿ ॥੧॥
ਚੌਪਈ: ਇਸ ਕੀ ਕਹੀ ਕਿਤਿਕ ਗੁਰ ਕਥਾ।
ਸਰਬ ਸੁਨਾਵੋਣ ਮਮ ਮਤਿ ਜਥਾ੧।
ਮੰਨੀ ਸਿੰਘ ਭਏ ਬੁਧਿਵਾਨ।
ਤਿਨਹੁ ਬ੍ਰਿਤੰਤ ਜੁ ਕੀਨਿ ਬਖਾਨ ॥੨॥
ਇਸ ਸ਼ੁਭ ਗ੍ਰੰਥ ਬਿਖੈ ਮੈਣ ਕਹੌਣ।
ਸ਼੍ਰੀ ਗੁਰ ਸੁਜਸੁ ਜਹਾਂ ਤੇ ਲਹੌਣ।
ਤਹਿਣ ਤੇ ਕਰੋਣ ਬਟੋਰਨ੨ ਸਾਰੇ।
ਕਿਤਿਕ ਸੁਨੀ ਸਿਜ਼ਖਨ ਮੁਖ ਦਾਰੇ ॥੩॥
ਸੋ ਸਭਿ ਇਸ ਮੈ ਲਿਖੋਣ ਬਨਾਈ।
ਛੰਦ ਬੰਦ ਕਰਿ ਸੁੰਦਰਤਾਈ।
ਕਿਤ ਕਿਤ ਅਪਰ੩ ਥਾਨ ਗੁਰ ਕਥਾ।
ਸੋ ਮੈਣ ਰਚੋਣ ਦੇਖਿ ਹੌਣ ਜਥਾ ॥੪॥
ਸ਼੍ਰੀ ਗੁਰ ਕੋ ਇਤਿਹਾਸ ਜਗਤ ਮਹਿਣ।
ਰਲ ਮਿਲਿ ਰਹੋ ਏਕ ਥਲ੪ ਸਭਿ ਨਹਿਣ।
ਜਿਮ ਸਿਕਤਾ੫ ਮਹਿਣ ਕੰਚਨ੬ ਮਿਲੈ।
ਬੀਨ੭ ਡਾਂਵਲਾ੮ ਲੇ ਤਿਹ ਭਲੈ ॥੫॥
ਤਥਾ ਜਗਤ ਤੇ ਮੈਣ ਚੁਨਿ ਲੇਅੂਣ।
ਕਥਾ ਸਮਸਤ੯ ਸੁ ਲਿਖ ਕਰਿ ਦੇਅੂਣ।
ਬਾਨੀ ਸਫਲ ਕਰਨ ਕੇ ਕਾਰਨ।


੧ਜੈਸੀ ਹੈ।
੨ਇਕਜ਼ਤ੍ਰ।
੩ਹੋਰ।
੪ਇਕ ਥਾਂ।
੫ਰੇਤਾ।
੬ਸੋਨਾ।
੭ਚੁਂ।
੮ਨਿਆਰੀਆ।
੯ਸਾਰੀ।

Displaying Page 72 of 626 from Volume 1