Sri Gur Pratap Suraj Granth

Displaying Page 72 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੮੪

੧੧. ।ਨਦ ਚੰਦ ਤੰਬੋਲ ਲੈਕੇ ਗਿਆ। ਬਰਾਤ॥
੧੦ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੧੨
ਦੋਹਰਾ: ਬੀਤ ਗਈ ਜਬਿ ਜਾਮਨੀ,
ਅੁਠਹਿ ਪ੍ਰਾਤਿ ਕੋ ਪਾਇ।
ਠਾਨੋ ਸੌਚ ਸ਼ਨਾਨ ਕੋ,
ਭਏ ਤਾਰ ਤਬਿ ਆਇ ॥੧॥
ਚੌਪਈ: ਚਰਨ ਬੰਦਨਾ ਗੁਰ ਕੋ ਕਰਿ ਕੈ।
ਸਗਰੀ ਵਸਤੂ ਭਲੇ ਸੰਭਰਿ ਕੈ੧।
ਸੰਗ ਪੰਚ ਸੈ ਲੇ ਅਸਵਾਰ।
ਧਾਰੋ ਧਨੁਖ ਬਾਨ ਹਜ਼ਥਾਰ ॥੨॥
ਤੋਮਰ ਤਰਵਾਰਨਿ ਕਰ ਧਰਿ ਕੈ।
ਗਮਨੇ ਚਪਲ ਤੁਰਗਮ ਚਰਿ ਕੈ।
ਸਵਾਲਾਖ ਕੋ ਲੇ ਤੰਬੋਲ੨।
ਵਸਤੁ ਅਜਾਇਬ ਜਿਨ ਬਹੁ ਮੋਲ ॥੩॥
ਸਕਲ ਕਹਾਰਨਿ ਤੇ ਅੁਚਵਾਈ।
ਪ੍ਰਸਥਾਨੇ ਸ਼੍ਰੀ ਨਗਰ ਸਥਾਈ।
ਮਾਰਗ ਸਕਲ ਅੁਲਘਤਿ ਗਏ।
ਰਜਧਾਨੀ ਪੁਨ ਪਹੁਚਤਿ ਭਏ ॥੪॥
ਫਤੇਸ਼ਾਹਿ ਸੁਨਿ ਕੈ ਮਹਿਪਾਲ।
ਡੇਰੇ ਹੇਤੁ ਕਹੋ ਤਤਕਾਲ।
ਪੁਰਿ ਅੰਤਰ ਇਕ ਸਦਨ ਬਿਸਾਲਾ।
ਤਹਾਂ ਦੇਹੁ ਡੇਰਾ ਜਿਨ ਘਾਲਾ ॥੫॥
ਸਾਦਰ ਜਬਿ ਸੋ ਥਾਨ ਦਿਖਾਯੋ।
ਕਰਿ ਬਿਚਾਰ ਨਦਚੰਦ ਅਲਾਯੋ।
ਸਤਿਗੁਰ ਕੇ ਸਿਖ ਸੰਗ ਹਮਾਰੇ।
ਅੁਜ਼ਗ੍ਰ੩ ਸੁਭਾਵ ਜਿਨਹੁ ਰਣ ਪਾਰੇ ॥੩॥
ਅੰਤਰ ਨਗਰ ਹਰਖ ਨਹਿ ਮਾਨਹਿ।
ਥਾਨ ਕੁਸ਼ਾਦ੪ ਲੇਨਿ ਕੌ ਠਾਨਹਿ।
ਡੇਰਾ ਕਰਤਿ ਪਰਸਪਰ ਲਰਹਿ।

੧ਸੰਭਾਲਕੇ।
੨ਨਿਅੁਣਦ੍ਰਾ।
੩ਤੇਗ਼।
੪ਖੁਜ਼ਲ੍ਹਾ।

Displaying Page 72 of 375 from Volume 14