Sri Gur Pratap Suraj Granth

Displaying Page 74 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੮੭

੧੧. ।ਬਰਾਤ ਦਾ ਢੁਕਾਅੁ॥
੧੦ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੧੨
ਦੋਹਰਾ: ਖਾਨ ਪਾਨ ਅੁਜ਼ਤਮ ਕਰੋ, ਨਿਸਾ ਬਿਖੈ ਪਰਿ ਸੋਇ।
ਸ਼੍ਰੀ ਸਤਿਗੁਰੂ ਅਰਜਨ ਨਿਕਟਿ, ਹਰਿ ਗੁਵਿੰਦ ਤਬਿ ਹੋਇ ॥੧॥
ਪਾਧੜੀ ਛੰਦ: ਜਬਿ ਰਹੀ ਜਾਮਨੀ ਆਨਿ ਜਾਮ।
ਸਿਮਰਨਿ ਲਗੇ ਸੁ ਕਰਤਾਰ ਨਾਮ।
ਰਾਗੀ ਰਬਾਬ ਸੁ ਮ੍ਰਿਦੰਗ ਸੰਗਿ।
ਇਨ ਕੋ ਬਜਾਇ ਗਾਵਤਿ ਅੁਤੰਗ ॥੨॥
ਸ਼੍ਰੁਤ ਸੁਖਦ ਗਾਇ ਗੁਰੁ ਸ਼ਬਦ ਰਾਗ੧।
ਸਿਖ ਸੁਨਤਿ ਪ੍ਰੇਮ ਕਰਿ ਮਹਿਦ ਭਾਗ।
ਇਸ਼ਨਾਨ ਆਦਿ ਸਭਿ ਸੌਚਿ ਕੀਨਿ।
ਨਰ ਅੁਠੇ ਸਕਲ ਮਤਿ ਨਾਮ ਭੀਨਿ ॥੩॥
ਧੰਨ ਧੰਨ ਸਤਿਗੁਰੂ ਭਨਤਿ ਬੈਨ।
ਸਤਿਨਾਮ ਸ਼੍ਰੋਨਿ ਸੁਨਿ ਹੋਤਿ ਚੈਨ।
ਪੁਨਿ ਬਜੇ ਬਾਜ ਪਿਖਿ ਪ੍ਰਾਤਕਾਲ।
ਸਭਿ ਥਿਏ ਤਾਰਿ ਅੁਰ ਮੁਦ ਬਿਸਾਲ ॥੪॥
ਅਸਵਾਰੁ ਭਏ ਸਭਿ ਸਜਤਿ ਜਾਨੁ।
ਬਡ ਅੁਠੋ ਸ਼ਬਦ ਨਹਿ ਸੁਨਿਯ ਕਾਨ।
ਦਿਨ ਚਢੇ ਚਲਤਿ ਹਿਮ ਰੁਤ ਮਹਾਨ।
ਨਹਿ ਲਗਹਿ ਸੀਤ ਹੁਇ ਤੇਜ ਭਾਨੁ ॥੫॥
ਸੰਦਨ ਤੁਰੰਗ ਅਰੁ ਬਹਿਲ ਜਾਲ੨।
ਬਾਦਿਤ ਬਜੰਤਿ, ਚਾਲਤਿ ਅੁਤਾਲ।
ਬਡ ਧੂਲਿ ਅੁਠਤਿ ਵਾਹਨ ਚਲਤਿ।
ਗਨ ਸ਼ੁਤਰ ਗਮਨਿ ਭਾਰਨਿ ਅੁਠਤਿ ॥੬॥
ਗਨ ਆਇ ਜੁ ਮੰਗਤਿ ਪੰਥ ਬੀਚ।
ਸਭਿ ਲਹੈਣ ਦਰਬ ਹੁਇ ਅੂਚਿ ਨੀਚ।
ਜਸੁ ਭਨਤਿ ਗ੍ਰਾਮ ਜੇ ਰਾਹ ਮਾਂਹਿ।
ਢਿਗ ਆਇ ਜਾਚਿ ਹਟਿ ਛੂਛ ਨਾਂਹਿ* ॥੭॥
ਜਨੁ ਧਨੁ ਗਨ ਘਨ ਬਰਖੰਤਿ ਜਾਤਿ।


੧ਕੰਨਾਂ ਲ਼ ਸੁਖ ਦੇਣ ਵਾਲੇ ਗੁਰ ਸ਼ਬਦ ਰਾਗ ਵਿਚ ਗਾਵੇਣ।

੨ਸਜ਼ਭੇ।
*ਪਾ:-ਨਹਿ ਛੂਛ ਜਾਹਿ।

Displaying Page 74 of 501 from Volume 4