Sri Gur Pratap Suraj Granth

Displaying Page 75 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੮੭

੧੧. ।ਦੇਵੀ ਦਾ ਪ੍ਰਗਟ ਹੋਣਾ॥
੧੦ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੧੨
ਦੋਹਰਾ: ਡੇਢ ਪਹਿਰ ਦਿਨ ਕੇ ਰਹੇ,
ਨੌਮੀ ਆਦਿਤਵਾਰ।
ਚੇਤ ਮਾਸ ਪਖ ਸੁਕਲ ਮਹਿ,
ਬਿਦਤੀ ਜਗਤ ਅਧਾਰ੧ ॥੧॥
ਸੈਯਾ: ਪੌਨ ਪ੍ਰਚੰਡ ਅਖੰਡ ਦਿਸ਼ਾ੨,
ਮਹਿ ਮੰਡਲ ਮਹਿ ਬਡ ਧੂਲ ਅੁਡਾਈ*।
ਘੋਰ ਘਟਾ ਚਹੂੰ ਓਰ ਘਨਾ ਘਨ
ਘੋਖਤਿ ਘੋਖ ਘਨੋ ਘੁਮਡਾਈ੩।
ਦੀਰਘ ਦਾਰੁਂ ਨਾਦ ਦਸੋ ਦਿਸ਼ਿ
ਯੌਣ ਕੜਕੋ ਤੜਿਤਾ ਤੜਫਾਈ੪।
ਏ ਸਭਿ ਲਛਨ ਬੀਚ ਅਕਾਸ਼
ਪ੍ਰਕਾਸ਼ ਭਏ ਡਰ ਦੇ ਸਮੁਦਾਈ੫ ॥੨॥
ਭੂਮ ਬਿਖੈ ਭੁਵਚਾਲ੬ ਬਿਸਾਲ
ਕਰਾਲ ਭਯੋ ਭਯ ਦਾ ਸਮੁਦਾਈ੭।
ਡੋਲ ਡਗਾ ਮਗ ਭੇੜ ਪਹਾੜ
ਦੜਾ ਦੜ ਸ਼੍ਰਿੰਗ ਟੁਟੇ ਅਧਿਕਾਈ੮।
ਸਿੰਧ ਨਦੀ੯ ਅੁਛਲੈਣ ਛਲਿਕੈਣ
ਮਛ ਕਜ਼ਛਪ ਰਾਛਸ ਯੌਣ ਡਰਪਾਈ।
ਕਾਨਨ ਤੇ ਅੁਖਰੇ ਤਰੁ ਦੀਰਘ
ਮੂਲ ਮਹਾਂ ਦ੍ਰਿਢ ਕਾਣਡ ਬਡਾਈ੧ ॥੩॥


੧ਜਗਤ ਦਾ ਆਸਰਾ ਰੂਪ।
੨ਪੌਂ ਸਭ ਦਿਸ਼ਾ ਵਿਚ ਇਕੋ ਜੇਹੀ ਤੇਗ਼ (ਹੋ ਗਈ)।
*ਪਾ:-ਅੁਠਾਈ।
੩ਭਾਨਕ ਘਟਾ ਚਾਰ ਪਾਸਿਆਣ ਤੋਣ ਸੰਘਣੀਆਣ ਤੋਣ ਸੰਘਣੀਆਣ ਹੁੰਦੀਆਣ ਘੁੰਮ ਕੇ ਅੁਮਡੀਆਣ ਆ ਰਹੀਆਣ ਤੇ
ਕਠੋਰ ਅਵਾਗ਼ ਨਾਲ ਗਰਜਦੀਆਣ ਹਨ। ।ਘੋਰ = ਭਾਨਕ। ਘਨਾਘਨ = ਸੰਘਣੀਆਣ ਤੋਣ ਸੰਘਣੀਆਣ। ਘੋਖਤ
= ਗਜਦੀਆਣ। ਘੋਖ = ਅਵਾਗ਼। ਘਨੋ = ਕਠੋਰ। ਜੋਰ ਦੀ। ਘੁਮਡਾਈ = ਘੁੰਮ ਕੇ ਅੁਮਡੀਆਣ। (ਅ)
ਘਨਾਘਨ = ਘਨ ਤੇ ਅਘਨ = ਅਹਰਣ ਤੇ ਹਥੌੜਾ ਜਿਵੇਣ ਵਜ਼ਜਦਾ ਹੈ॥।
੪ਬਿਜਲੀ ਤੜਫਕੇ ਐਅੁਣ ਕੜਕੀ ਕਿ ਭਾਨਕ ਨਾਦ ਹੋਇਆ।
੫ਡਰ ਦੇਣ ਵਾਲੇ ਸਾਰੇ ਲਛਣ......।
੬ਭੁੰਚਾਲ।
੭ਸਾਰਿਆਣ ਲ਼ ਡਰਾ ਦੇਣ ਵਾਲਾ।
੮ਪਹਾੜ ਡਗਮਗਾ ਕੇ ਡੋਲਦੇ ਹਨ ਮਾਨੋ (ਭੇੜ =) ਜੰਗ ਹੋ ਰਿਹਾ ਹੈ ਤੇ ਕਈ ਚੋਟੀਆਣ ਡਿਜ਼ਗ ਰਹੀਆਣ ਹਨ।
੯ਸਮੁੰਦਰ ਤੇ ਨਦੀਆਣ।

Displaying Page 75 of 448 from Volume 15