Sri Gur Pratap Suraj Granth

Displaying Page 75 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੮੭

੧੧. ।ਭੀਮ ਚੰਦ ਦੀ ਧਮਕੀ॥
੧੦ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੧੨
ਦੋਹਰਾ: ਇਸ ਬਿਧਿ ਦੁਖ ਤੇ ਮੰਤ੍ਰ੧ ਕੋ,
ਕਰਤਿ ਮਿਲਤਿ ਗਿਰਰਾਜ੨।
ਤਬਿ ਹੰਡੂਰੀਏ ਸੁਨਿ ਸਕਲ,
ਕਰਨਿ ਪੁਕਾਰ ਕੁਕਾਜ੩ ॥੧॥
ਚੌਪਈ: ਚਢਿ ਕਰਿ ਆਇ ਮਿਲੋ ਤਿਹ ਕਾਲ।
ਭਾਖੋ ਮੁਖ ਤੇ ਸਭਿ ਅਹਿਵਾਲ।
ਗੁਰ ਤੇ ਤ੍ਰਾਸ ਭਯੋ ਸਭਿ ਰਾਜੇ।
ਲੂਟ ਕੂਟ ਕਰਿ ਲੀਨਿ ਕੁਕਾਜੇ ॥੨॥
ਏਕ ਹੋਇ ਕਰਿ ਸੈਨ ਸਕੇਲੇ੪।
ਤੀਨ ਲਾਖ ਗਿਨਤੀ ਹੁਇ ਮੇਲੇ।
ਕਹਾਂ ਗੁਰੂ ਢਿਗ ਸਿੰਘ ਇਤੇਕ।
ਜਿਸ ਤੇ ਰਹਿ ਮਵਾਸ ਗਹਿ ਟੇਕ੫ ॥੩॥
ਘੇਰਹਿ ਚਹੁਦਿਸ਼ਿ ਤੇ ਕਰਿ ਡੇਰੇ।
ਨਹਿ ਅੰਤਰ ਕੁਛ ਜਮਾ ਘਨੇਰੇ੬।
ਕੇਤਿਕ ਦਿਨ ਮਹਿ ਵਹਿਰ ਨਿਕਾਰਹਿ।
ਨਾਂਹਿ ਤ ਹੇਲ ਘਾਲਿ੭ ਗਢ ਮਾਰਹਿ ॥੪॥
ਜੇ ਐਸੇ ਹੀ ਕੁਛ ਬਨ ਜਾਇ।
ਰਹੈ ਮਵਾਸ ਮਾਰ ਨਹਿ ਖਾਇ।
ਤੌ ਹਗ਼ਰਤ ਕੇ ਪਾਸ ਪਧਾਰਨਿ।
ਜਥਾ ਜੋਗ ਹੈ ਕਰਹੁ ਬਿਚਾਰਨਿ ॥੫॥
ਤ੍ਰਿਪਤ ਭਏ ਨਹਿ ਲਰਿ ਕਰਿ ਕਬਿਹੂੰ੮।
ਬਿਨਾ ਲਰੇ ਕਰਿ ਗਮਨਹੁ ਅਬਿਹੂੰ।
ਗ੍ਰਾਮ ਸੈਣਕਰੇ ਗੂਜਰ ਬਾਸਾ।
ਲਰਿਬੇ ਬਿਖੈ ਬਲੀ ਬਿਨ ਤ੍ਰਾਸਾ ॥੬॥

੧ਸਲਾਹ।
੨ਪਹਾੜੀਏ ਰਾਜੇ।
੩ਖੋਟਾ ਕੰਮ (ਅਰਥਾਤ) ਪੁਕਾਰ ਕਰਨ ਦੀ ਸਲਾਹ ਸੁਣਕੇ।
੪ਸਾਰੇ ਰਾਜੇ ਇਕ ਹੋਕੇ ਜੇ ਸੈਨਾ ਇਕਜ਼ਠੀ ਕਰੀਏ।
੫ਆਸਰਾ ਫੜ ਕੇ।
੬(ਖਾਂ ਪੀਂ ਦੀਆਣ ਚੀਗ਼ਾਂ) ਅੰਦਰ ਕੁਛ ਜਮਾ ਨਹੀਣ ਹਨ।
੭ਹਜ਼ਲਾ ਕਰਕੇ।
੮ਅਸੀਣ ਰਜ਼ਜ ਕੇ ਕਦੇ ਨਹੀਣ ਲੜੇ।

Displaying Page 75 of 386 from Volume 16