Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੮੮
੧੧. ।ਦੂਸਰੇ ਦਿਨ ਦਾ ਜੰਗ॥
੧੦ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੧੨
ਦੋਹਰਾ: ਸੁਨਿ ਸੂਬੇ ਦੋਅੂ ਹਟੇ, ਲਸ਼ਕਰ ਕੀ ਸੁਧਿ ਲੀਨਿ।
ਭਏ ਸੁਮਾਰ ਸ਼ੁਮਾਰ ਬਿਨ, ਨੌ ਸੈ ਪ੍ਰਾਨ ਬਿਹੀਨ੧ ॥੧॥
ਭੁਯੰਗ ਪ੍ਰਯਾਤ ਛੰਦ: ਪੁਨ ਖਾਨ ਪਾਨ ਕਿਯੋ ਜਾਇ ਡੇਰੇ।
ਟਿਕੇ ਬੀਰ ਧੀਰੰ ਲਰੇ ਜੋ ਘਨੇਰੇ।
ਥਿਰੇ ਸਿੰਘ ਗਾਢੇ ਲਰੈਣ ਮੋਰਚਾ ਮੈਣ।
ਗੁਰੂ ਤੀਰ ਕੇਤੇ ਨਮੋ ਕੈ ਪਗਾ ਮੈਣ੨ ॥੨॥
ਬਡੀ ਮਾਰ ਹੋਈ ਮਹਾਰਾਜ ਜਾਨੋ।
ਤੁਫੰਗੈਣ ਹਤੀ ਦੇਖਿ ਸ਼ਜ਼ਤ੍ਰ ਮਦਾਨੋ।
ਦੜਾਦਾੜ ਗੇਰੇ ਫਲ ਪਜ਼ਕ ਜੈਸੇ੩।
ਮਹਾਂ ਬੁਜ਼ਧਿ ਅੰਧੇ ਹਤੇ ਸ਼ੀਘ੍ਰ ਤੈਸੇ ॥੩॥
ਅੁਦੇ ਸਿੰਘ ਸੰਗੀ ਦਇਆ ਸਿੰਘ ਦੋਅੂ।
ਪਹੂਚੇ ਜਬੈ ਹੇਲ ਕੋ ਓਜ ਜੋਅੂ।
ਗਿਰੇ ਬ੍ਰਿੰਦ ਘੋਰਾ ਮਰੇ ਬੀਰ ਮਾਨੀ।
ਮਰੇ ਪੁੰਜ ਕੈਸੇ, ਨਹੀਣ ਜਾਇ ਜਾਨੀ ॥੪॥
ਪ੍ਰਭੂ ਫੇਰ ਬੋਲੇ ਲਰੋ ਰਾਖਿ ਦਾਅੂ।
ਥਿਰੋ ਮੋਰਚਾ ਮੈ ਨ ਹੂਜੋ ਅਗਾਅੂ।
ਕਰੈ ਨੇਰ ਸ਼ਜ਼ਤ੍ਰ ਤਬੈ ਤਾਕ ਮਾਰਹੁ।
ਸਵਾਧਾਨ ਬੈਠਹੁ ਨਹੀਣ ਏਵ ਹਾਰਹੁ੪ ॥੫॥
ਦਿਯੋ ਸਾਲ ਪਜ਼ਤ੍ਰੰ ਲਗੇ ਘਾਵ ਜਾਣਹੀ।
ਘਸਾਵੈਣ ਲਗਾਵੈਣ ਬਚਾਵੈਣ ਸੁ ਤਾਂਹੀ।
ਕੁਅੂ ਚਾਰ ਜਾਮੰ, ਕੁਅੂ ਆਠ ਜਾਮੰ।
ਮਿਲੈ ਘਾਵ ਦੇਹੰ ਸੁ ਪਾਵੈਣ ਅਰਾਮੰ ॥੬॥
ਮਰੇ ਸਿੰਘ ਕੇਤੇ ਗਏ ਦੇਵ ਲੋਕੰ।
ਸੁਖੰ ਪਾਇ ਸਾਰੇ ਮਿਟੀ ਸਰਬ ਸ਼ੋਕੰ।
ਕਿਯੋ ਖਾਨ ਪਾਨ ਭਏ ਸਾਵਧਾਨ।
ਥਿਰੇ ਮੋਰਚਾ ਮੈਣ ਮਹਾਂ ਓਜਵਾਨ ॥੭॥
ਰਹੇ ਜਾਗ ਆਧੇ ਪਰੇ ਆਧ ਸੋਏ।
੧ਬੇਸ਼ੁਮਾਰ ਗ਼ਖਮੀ ਹੋਏ ਤੇ ਨੌਣ ਸੈ ਮਰੇ।
੨ਚਰਨਾਂ ਵਿਚ ਨਮੋ ਕਰਕੇ।
੩ਪਜ਼ਕੇ ਫਲਾਂ ਵਾਣਗ।
੪ਏਸ ਤਰ੍ਹਾਂ ਹਾਰੋਗੇ ਨਹੀਣ।