Sri Gur Pratap Suraj Granth

Displaying Page 75 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੮੮

੧੦. ।ਸ਼੍ਰੀ ਗੁਰੂ ਜੀ ਲਾਹੌਰ ਆਏ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੧੧
ਦੋਹਰਾ: ਸ਼੍ਰੀ ਗੁਰੁ ਹਰਿ ਗੋਬਿੰਦ ਜੀ, ਬੈਠੇ ਲਾਇ ਦਿਵਾਨੁ।
ਸਕਲ ਚਮੂ ਕੇ ਭਟ ਮਿਲੇ, ਆਯੁਧ ਧਰੇ ਮਹਾਨ ॥੧॥
ਚੌਪਈ: ਸਿਖ ਸੰਗਤਿ ਬਹੁ ਬ੍ਰਿੰਦ ਮਸੰਦ।
ਸਭਿ ਮਿਲਿ ਆਏ ਅਲਪ ਬਿਲਦ।
ਦਰਸਹਿ ਸਤਿਗੁਰੁ ਕੋ ਸੁਖ ਧਰੈਣ।
ਮਨੋ ਕਾਮਨਾ ਪੂਰਨ ਕਰੈਣ ॥੨॥
ਖਾਂ ਵਗ਼ੀਰ ਤਬਿ ਚਲਿ ਕਰਿ ਆਯੋ।
ਸੰਗ ਸੁ ਕਿੰਚਬੇਗ ਕੋ ਲਾਯੋ।
ਸ਼ਰਧਾ ਪ੍ਰੇਮ ਰਿਦੇ ਅਧਿਕਾਇ।
ਨਮੋ ਕਰੀ ਬਹੁ ਸੀਸ ਨਿਵਾਇ ॥੩॥
ਸਾਦਰ ਸਤਿਗੁਰੁ ਨਿਕਟ ਬਿਠਾਯੋ।
ਕਹੋ ਸ਼ਾਹੁ ਕੋ ਸਕਲ ਸੁਨਾਯੋ।
ਸੁਨਿ ਹਗ਼ੂਰ੧ ਨੇ ਧੀਰਜ ਦੀਨਾ।
ਲਵਪੁਰਿ ਚਲੈਣ ਬਿਲਬ ਬਿਹੀਨਾ ॥੪॥
ਇਮ ਕਹਿ ਸੁਨਿ ਕਰਿ ਅੁਰ ਹਰਖਾਏ।
ਅਪਰ ਅਨੇਕ ਪ੍ਰਸੰਗ ਚਲਾਏ।
ਬੈਠੇ ਰਹੇ ਗੁਰੂ ਚਿਰਕਾਲ।
ਦਰਸ਼ਨ ਦੇ ਸਿਖ ਕਰੇ ਨਿਹਾਲ ॥੫॥
ਬਹੁਰ ਪ੍ਰਵੇਸ਼ ਮਹਿਲ ਮਹਿ ਭਏ।
ਨਿਜ ਨਿਜ ਡੇਰੇ ਕੋ ਸਭਿ ਗਏ।
ਬਿਧੀਆ ਜੇਠਾ ਹਰਖ ਬਿਸਾਲੇ।
ਗਰ ਚੰਦੂ ਕੇ ਸੰਗਰੀ੨ ਡਾਲੇ ॥੬॥
ਹਾਥ ਚੰਡਾਲਨਿ ਕੇ ਗਹਿਵਾਈ।
ਆਨੋ ਗੁਰੁ ਬਗ਼ਾਰ ਕੇ ਥਾਈਣ।
ਦੁਰਬਲ ਭਯੋ ਸਗ਼ਾਇਨ ਦੀਨਿ੩।
ਜਰਾ ਆਰਬਲ ਬਡਿ ਬਲ ਹੀਨ ॥੭॥
ਸਿਰ ਮੁਖ ਪਰ ਸੁਪੈਦ ਭੇ ਬਾਰੇ੪।

੧ਭਾਵ ਸ਼੍ਰੀ ਗੁਰੂ ਜੀ ਨੇ।
੨ਸੰਗਲੀ
੩ਸਗ਼ਾਵਾਣ ਦੇ ਦਿਜ਼ਤੀਆਣ।
੪ਵਾਲ।

Displaying Page 75 of 494 from Volume 5