Sri Gur Pratap Suraj Granth

Displaying Page 79 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੪

੬. ।ਬਾਬਾ ਸ੍ਰੀ ਚੰਦ, ਲਖਮੀ ਚੰਦ, ਵੇਦੀ ਵੰਸ, ਤੇ ਅੁਦਾਸੀਆਣ ਦਾ ਪ੍ਰਸੰਗ॥

ਦੋਹਰਾ: ਸੁਨਿ ਕੈ ਸਿੰਘਨਿ ਸਭਿਨਿ ਤੇ, ਪਰਅੁਪਕਾਰ ਬਿਸਾਲ।
ਨੌਣ ਸਤਿਗੁਰੁ ਇਤਿਹਾਸ ਜਸ, ਅੁਰ ਬਿਚਾਰ ਤਿਸ ਕਾਲ ॥੧॥
ਚੌਪਈ: ਭਾਈ ਰਾਮਕੁਇਰ ਸਵਧਾਨ।
ਕਹਿਨਿ ਲਗੇ ਗੁਰ ਕਥਾ ਮਹਾਨ।
ਜਿਸ ਕੇ ਪਠਤਿ ਸੁਨਤਿ ਮਨ ਪਾਵਨ।
ਚਾਰ ਪਦਾਰਥ ਦੈ ਮਨ ਭਾਵਨ੧* ॥੨॥
ਅਪਰ ਮਹਾਤਮ ਕਹਾਂ ਸੁ ਕਹੀਏ।
ਅੁਜ਼ਤਮ ਸਿਜ਼ਖੀ ਕਹੁ ਪਦ ਲਹੀਏ।
ਸ਼੍ਰੋਤਾ ਹੋਤਿ ਭਏ ਸਵਧਾਨ।
ਸ਼੍ਰਵਨ ਕਰਨ ਲਾਗੇ ਰੁਚਿ ਠਾਨਿ੨ ॥੩॥
ਭਾਈ ਰਾਮਕੁਇਰੋ ਵਾਚ ॥
ਚੌਪਈ: ਪ੍ਰਥਮ ਚਰਨ ਕਲਿ੩ ਕਾਲ ਬਿਸਾਲਾ।
ਜਹਿਣ ਤਹਿਣ ਲਾਗੇ ਕਰਨਿ ਕੁਚਾਲਾ।
ਮਤ ਬਿਸਤਰੇ੪ ਅਨੇਕ ਕੁਢਾਲੇ।
ਨਹਿਣ ਸਿਮਰਹਿਣ ਸਤਿਨਾਮ ਸੁਖਾਲੇ ॥੪॥
ਕੇਤਿਕ ਮਤ੫ ਗਿਨੀਏ ਜਗ ਭਏ।
ਤਨਕ੬ ਸਿਜ਼ਧਿ੭ ਲਹਿ ਪੰਥ ਚਲਏ।
ਪਰਮੇਸ਼ੁਰ ਕੋ ਨਹਿਣ ਪਹਿਚਾਨੈ।
ਅਪਰ ਬਿਧਿਨਿ ਅੁਪਦੇਸ਼ ਬਖਾਨੈ ॥੫॥
-ਪੂਰਬ੮ ਜੁਗਨ ਬਿਖੈ ਤਪ ਜਜ਼ਗ।
ਕਰਿ ਕਰਿ ਸਾਧਨ ਭਏ ਤਤਜ਼ਗ੯।
ਕਲਿ ਮਹਿਣ ਸ਼ਕਤਿ ਹੀਨ ਨਰ ਰਹੇ।


੧ਮਨ ਦੀ ਕਾਮਨਾ ਦੇਣ ਵਾਲੀ।
*ਪਾਛ-ਕਰਿ ਹੈ ਪਾਵਨ।
੨ਪ੍ਰੀਤ ਧਾਰ ਕੇ।
੩ਕਲਿਜੁਗ।
੪ਫੈਲ ਗਏ।
੫ਮਗ਼ਹਬ।
੬ਥੋੜੀ।
੭ਸਿਜ਼ਧੀ।
੮ਪਹਿਲੇ।
੯ਬ੍ਰਹਮ ਗਿਆਨੀ।

Displaying Page 79 of 626 from Volume 1