Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੯੨
੧੦. ।ਅਲੀ ਮੁਹੰਮਦ, ਸਿੰਘਾ ਪ੍ਰੋਹਤ ਬਜ਼ਧ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੧੧
ਦੋਹਰਾ: ਦੁਹਿ ਦਿਸ਼ਿ ਕੇ ਸੈਨਾਪਤੀ, ਦੋਨਹੁ ਭੇ ਹਤਿ ਪ੍ਰਾਨ।
ਪਰੀ ਸੈਨ ਅੁਮਡਾਇ ਕੈ, ਦੁਹਿਦਿਸ਼ਿ ਤੇ ਘਮਸਾਨ ॥੧॥
ਰਸਾਵਲ ਛੰਦ: ਦਿਸ਼ਾ ਦੌਨ੧ ਆਏ।
ਮਹਾਂ ਸ਼ਸਤ੍ਰ ਘਾਏ।
ਫਿਰੋ ਕੋ ਨ ਪੁਜ਼ਠੇ੨।
ਮਿਲੇ ਰੁੰਡ+ ਕੁਠੇ੩ ॥੨॥
ਪਰੀ ਲੋਥ ਬ੍ਰਿੰਦੰ।
ਪ੍ਰਹਾਰੈਣ ਬਿਲਦੰ।
ਕਟੇ ਅੰਗ ਬੀਰੰ।
ਤਜੈਣ ਤੌ ਨ ਧੀਰੰ ॥੩॥
ਰਣੰ ਰੰਗ ਰਾਚੇ।
ਰਿਸੇ ਬੀਰ ਮਾਚੇ।
ਪਰੇ ਮਿਜ਼੍ਰਤੁ ਹੈ ਕੈ।
ਬਡੇ ਘਾਵ ਖੈ ਕੈ ॥੪॥
ਕਹਾਂ ਜਾਹੁ ਭਾਗੇ?
ਕਹੈਣ ਆਅੁ ਆਗੇ।
ਕਟੀ ਬਾਣਹ ਕਾਹੂੰ।
ਫਿਰੈਣ ਜੰਗ ਮਾਂਹੂੰ ॥੫॥
ਕਿਸੀ ਪਾਇ ਕਾਟੇ।
ਕਟੇ ਕੰਧ ਸਾਟੇ੪।
ਕਿਤੇ ਬੋਲ ਡਾਂਟੇ੫।
ਫਟੇ ਪੇਟ ਫਾਟੇ੬ ॥੬॥
ਲਟਾਪਜ਼ਟ੭ ਹੋਏ।
ਭਜੇ ਨਾਂਹਿ ਦੋਏ।
੧ਦੋਹਾਂ ਪਾਸਿਆਣ ਦੇ।
੨ਕੋਈ ਪਿਜ਼ਛੇ ਨਾ ਹਟਿਆ।
+ਪਾ:-ਤੁੰਡ।
੩ਕੁਜ਼ਠੇ ਧੜ ਮਿਲੇ ਪਏ ਹਨ।
੪(ਕਿਸੇ ਦੇ) ਮੋਢੇ ਕਜ਼ਟਕੇ ਸੁਜ਼ਟੇ ਪਏ ਹਨ।
੫ਤਾੜਦੇ ਹਨ।
੬(ਕਈਆਣ ਦੇ) ਪੇਟ ਫਟਕੇ ਦੁਫਾੜੇ ਹੋਏ ਪਏ ਸਨ।
੭ਲੋਟ ਪੋਟ, ਗੁਥਮ ਗੁਜ਼ਥਾ।