Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੯੨
੧੨. ।ਰਾਜੇ ਦਾ ਵਗ਼ੀਰ ਰਾਹ ਲੈਂ ਆਇਆ॥
੧੧ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੧੩
ਦੋਹਰਾ: ਨ੍ਰਿਭੈ ਹੋਇ ਹਿਤ ਸਾਮ ਕੇ, ਗੁਰ ਢਿਗ ਚਢੋ ਵਗ਼ੀਰ।
ਭੀਮਚੰਦ ਚਿਤ ਚਟਪਟੀ੧, ਬਡੀ ਚਿੰਤ ਨਹਿ ਧੀਰ ॥੧॥
ਚੌਪਈ: -ਕਲੀਧਰ ਬਡ ਤੇਜ ਪ੍ਰਤਾਪੀ।
ਨਹੀਣ ਨੂਨਤਾ੨ ਸਹਹਿ ਕਦਾਪੀ।
ਕਿਮ ਹੈ ਹੈ੩, ਕਿਮ ਅੁਲਘਹਿ ਆਗੇ?
ਮਹਾਂ ਬਿਘਨ ਹੁਇ ਜੇ ਰਣ ਜਾਗੇ ॥੨॥
ਗਿਰਪਤਿ ਮੇਲ ਬਿਖੈ ਗਨ ਆਏ।
ਹਟਹਿ ਕੁਸ਼ਲ ਸੋਣ ਨਰ ਸਮੁਦਾਏ।
ਗਾਵਹਿ ਗੀਤ ਅੁਛਾਹਿ ਬਿਸਾਲਾ।
ਕਰਿਬੋ ਜੰਗ ਸ਼ੋਕ ਕੀ ਸਾਲਾ੪ ॥੩॥
ਨਿਜ ਨਿਜ ਡੇਰੇ ਟਿਕੈਣ ਪਹਾਰੀ।
ਆਇ ਵਗ਼ੀਰ ਤੇ ਠਾਨਹਿ ਤਾਰੀ-।
ਇਮ ਪ੍ਰਤੀਖਨਾ ਧਰਿ ਟਿਕ ਰਹੇ।
ਗੁਰ ਕਬਿ ਮਿਲਹਿ੫ ਪਰਸਪਰ ਰਹੇਣ ॥੪॥
ਅੁਤ ਕਲੀਧਰ ਲਗੇ ਦਿਵਾਨ।
ਬੈਠੇ ਸ਼ੋਭਤਿ ਇੰਦ੍ਰ ਸਮਾਨ।
ਸੁਧਿ ਪਹੁਚੀ ਗਿਰਰਾਜਨਿ ਕੇਰੀ।
ਬਾਹ ਬਰਾਤਿ ਬਟੋਰਿ ਬਡੇਰੀ ॥੫॥
ਪਰੋ ਸਮੀਪ ਆਨਿ ਕਰਿ ਡੇਰਾ।
ਗਜ ਬਾਜੀ ਗਨ ਸੁਭਟਨਿ ਕੇਰਾ।
ਇਸ ਹੀ ਪੰਥ ਅੁਲਘੋ ਚਹੈਣ।
ਦਲ ਬਹੁ ਸੰਗ ਨ੍ਰਿਭੈ ਅੁਰ ਅਹੈਣ ॥੬॥
ਸੁਨਿ ਬੋਲੇ ਪ੍ਰਭੁ ਬਹੁ ਬਲ ਭਰਿ ਕੈ।
ਕਿਹ ਦੁਇ ਸੀਸ ਅੁਲਘਹਿ ਅਰਿ ਕੈ੬।
ਤਜੌਣ ਧਨੁਖ ਤੇ ਬਾਨ ਕਰਾਰੇ।
੧ਅੁਚਿੜ ਚਿਜ਼ਤੀ।
੨ਛੁਟਿਆਈ।
੩ਕਿਵੇਣ ਹੋਵੇਗੀ।
੪ਸ਼ੋਕ ਦਾ ਘਰ ਹੈ।
੫ਗੁਰੂ ਜੀ ਕਦੇ ਮਿਲਾਪ ਕਰ ਲੈਂ ਤਾਂ (ਚੰਗੀ ਗਲ ਹੈ)। (ਅ) ਗੁਰੂ ਜੀ ਨੇ ਕਦ ਮਿਲਂਾ ਹੈ?
੬ਕਿਸ ਦੇ ਦੋ ਸਿਰ ਹੈਨ ਕਿ ਜੰਗ ਕਰਕੇ ਲਘੇਗਾ?