Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੭
-ਹਮ ਤੋ ਨਹਿਣ ਗ੍ਰਿਹਸਤ ਕੋ ਕਰਿਹੀਣ।
ਰਹੈ ਬੰਸ ਇਸ ਤੇ ਜਗ ਥਿਰਿਹੀ-।
ਸਹਤ ਭਾਰਜਾ ਗਯੋ, ਨ ਆਯੋ।
ਅਵਲੋਕਤਿ ਨਰ ਗਨ ਬਿਸਮਾਯੋ ॥੧੯॥
ਧਰਮਚੰਦ ਤੇ ਚਾਲੋ ਬੰਸ।
ਸਭਿ ਬੇਦੀ ਅੂਜਲ ਜਿਮ ਹੰਸ।
ਸਿਰੀਚੰਦ ਬਯ ਭਈ ਬਿਸਾਲਾ।
ਜਗ ਮਹਿਣ ਦੇਹਿ ਧਰੀ ਚਿਰ ਕਾਲਾ ॥੨੦॥
ਸਦਾ ਜੋਗ ਰਸ ਭੋਗਨਿ ਕਰਤੇ।
ਜਗਤ ਬਾਸ਼ਨਾ ਨਹਿਣ ਮਨ ਬਰਤੇ।
ਜਹਾਂਗੀਰ ਜਬ ਭਾ ਤੁਰਕੇਸ਼੧।
ਸੁਨਿ ਕੈ ਇਨਿ ਕੋ ਸੁਜਸੁ ਬਿਸ਼ੇਸ਼ ॥੨੧॥
ਕਈ ਬਾਰ ਨਿਜ ਮਨੁਜ ਪਠਾਏ।
ਬਿਨੈ ਠਾਨਿ ਕੈ ਨਿਕਟ ਬੁਲਾਏ।
ਕਰਾਮਾਤ ਕੋ ਚਾਹਤਿ ਦੇਖਾ।
ਕੌਤਕ ਜਿਸ ਕੇ ਰਿਦੈ ਬਿਸ਼ੇਖਾ ॥੨੨॥
ਗੋਦੜੀਆ੨ ਸੇਵਕ ਰਹਿ ਨਾਲੇ।
ਤਿਸ ਕੇ ਕੰਧ ਚਢਹਿਣ ਜਬ ਚਾਲੇਣ।
ਨਾਂਹਿ ਤ ਟਿਕੇ ਰਹੈਣ ਨਿਜ ਥਾਨ।
ਸਦਾ ਲਗਾਏ ਰਾਖਹਿਣ ਧਾਨ ॥੨੩॥
ਤਿਸ ਪਰ ਚਢਿ ਲਵਪੁਰੀ ਸਿਧਾਰੇ।
ਸਨੈ ਸਨੈ ਤਹਿਣ ਪਹੁਣਚ ਸੁਖਾਰੇ।
ਇਕ ਦਿਨ ਡੇਰਾ ਤਹਾਂ ਟਿਕਾਏ।
ਪੁਨ ਤੁਰਕੇਸ਼ੁਰ ਨਿਕਟਿ ਬੁਲਾਏ ॥੨੪॥
ਜਨ੩ ਗੋਦੜੀਏ ਪਰ ਆਰੂਢਿ੪।
ਪਹੁਣਚੇ ਤਹਿਣ ਆਸ਼ੈ ਜਿਨ ਗੂਢ।
ਪਹੁੰਚ ਤੀਰ ਜਬਿ* ਸਨਮੁਖ੫ ਦੀਖਾ।
੧ਤੁਰਕਾਣ ਦਾ ਬਾਦਸ਼ਾਹ।
੨ਸੇਵਕ ਦਾ ਨਾਮ।
੩ਸੇਵਕ।
੪ਅਸਵਾਰ ਹੋਕੇ।
*ਪਾ:-ਜਹਾਂਗੀਰ ਜਬ।
੫ਸਾਹਮਣੇ।