Sri Gur Pratap Suraj Granth

Displaying Page 82 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੯੫

੧੩. ।ਧੀਰਮਜ਼ਲ ਵਜ਼ਲੋਣ ਗੋਲੀ ਚਜ਼ਲੀ ਤੇ ਲੁਟ॥
੧੨ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੧੪
ਦੋਹਰਾ: ਚਿਤ ਮਹਿ ਚਿਤਹਿ ਕੁਕਰਮ ਕੋ, ਜਥਾ ਧੀਰਮਲ ਕੀਨਿ੧।
ਸੋਢੀ ਅਪਰ ਕਿਤੇਕ ਹੀ, ਦੈਸ਼ ਬੁਜ਼ਧਿ ਮਹਿ ਭੀਨ ॥੧॥
ਚੌਪਈ: ਤਅੂ ਕਰਤਿ ਸਭਿਹਿਨਿ ਪਰ ਦਾਯਾ।
੨-ਠਾਨਹਿ ਕ੍ਰੋਧ ਜਿ ਲੋਭੀ ਮਾਯਾ।
ਅੰਤਰ ਅੰਧੇ ਗਾਨ ਬਿਹੂਨੇ।
ਸ਼ਾਂਤੀ ਸਤਿ ਸੰਤੋਖ ਤੇ ਅੂਨੇ ॥੨॥
ਤਾਪ ਈਰਖਾ ਅਧਿਕ ਤਪਾਏ।
ਪ੍ਰਭੂ ਨਾਮ ਬਿਨ ਕੋਣ ਸੁਖ ਪਾਏ।
ਸਿਜ਼ਖਨਿ ਸ਼੍ਰੇਯ ਹੇਤੁ ਹਮ ਹੋਏ।
ਸਹਿ ਨ ਸਕਹਿ ਮੂਰਖ ਮਤਿ ਜੋਏ- ॥੩॥
ਜਾਨਿ ਭਵਿਜ਼ਖਤ ਕੋ ਬਿਰਤਾਂਤ।
ਬੈਠੇ ਮੌਨ ਧਰੇ ਅੁਰ ਸ਼ਾਂਤਿ।
ਪਿਖਿ ਜਸੂਸ ਨੇ ਏਕਲ ਲਹੇ।
ਕੋ ਇਕ ਦਾਸ ਪਾਸ ਜਿਨ ਅਹੇ ॥੪॥
ਗਯੋ ਅੁਤਾਇਲ ਕਰਤਿ ਬਿਲਦ।
ਧੀਰਮਜ਼ਲ ਅਰੁ ਜਹਾਂ ਮਸੰਦ।
ਸੁਧਿ ਦੀਨਸਿ ਏਕਾਕੀ ਅਹੈਣ।
ਆਨਿ ਵਹਿਰ ਤੇ ਤਬਿ ਹੀ ਬਹੇ ॥੫॥
ਤਬਿ ਮਸੰਦ ਲੈ ਕਰਿ ਭਟ ਬ੍ਰਿੰਦ।
ਚਲਤੋ ਭਏ ਕੁਸੌਨ੩ ਬਿਲਦ।
ਛੀਣਕ ਦਾਹਿਨੇ ਦਿਸ਼ਿ ਮਹਿ ਹੋਈ।
ਸਨਮੁਖ ਪੌਨ ਧੂਰ ਮੁਖ ਗੋਈ ॥੬॥
ਬਾਮ ਬਿਲੋਚਨ ਫਰਕਨਿ ਲਾਗਾ।
ਘਟ ਫੂਟੋ ਇਕ ਆਵਤਿ ਆਗਾ।
ਧੀਰਮਲ ਤਬਿ ਕੀਨਿ ਹਟਾਵਨਿ।
ਠਹਿਰ, ਘਟੀ ਇਕ ਮੈਣ ਕਰਿ ਜਾਵਨਿ੪ ॥੭॥
ਨੀਕੀ ਬਾਤ ਨਹੀਣ ਕੁਛ ਹੋਈ।

੧ਭਾਵ (ਗੁਰੂ ਜੀ) ਧੀਰਮਜ਼ਲ ਦੇ ਕੁਕਰਮ ਤੇ ਵਿਚਾਰ ਕਰਦੇ ਹਨ।
੨ਇਹ ਵਿਚਾਰ ਕਰਦੇ ਹਨ:-।
੩ਕੁਸ਼ਗਨ।
੪(ਹੁਣ) ਠਹਿਰ ਜਾਹ, ਇਕ ਘੜੀ ਮਗਰੋਣ ਜਾਵੀਣ।

Displaying Page 82 of 437 from Volume 11