Sri Gur Pratap Suraj Granth

Displaying Page 82 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੯੪

੧੨. ।ਫੌਜਾਣ ਦੀ ਚੜ੍ਹਾਈ॥
੧੧ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੧੩
ਦੋਹਰਾ: ਸ਼੍ਰੀ ਕਲੀਧਰ ਗਰਜਿ ਕੈ,
ਮੇਘ ਮਨਿਦ ਬਿਲਦ।
ਅੁਜ਼ਤਰ ਦਯੋ ਲਿਖਾਇ ਕਰਿ,
ਸ਼ੋਕ ਦੇਨਿ ਰਿਪੁ ਬ੍ਰਿੰਦ ॥੧॥
ਚੌਪਈ: ਸੁਨੀਅਹਿ ਭੀਮਚੰਦ ਅਭਿਮਾਨੀ!
ਸਭਿ ਰਾਜਨਿ ਸਨ ਦੇਹੁ ਬਖਾਨੀ।
ਹਮ ਤੇ ਦਾਮ ਚਹਹਿ ਜੇ ਲੈਬੋ।
ਖੜਗ ਧਾਰ ਸੋਣ ਕਰਿ ਹੈਣ ਦੈਬੋ੧ ॥੨॥
ਤੋਮਰ ਤੀਰਨਿ ਸਾਂਗਨਿ ਅਨੀ।
ਇਨ ਤੈ ਦੈ ਹੌ ਭੇਦੋਣ ਅਨੀ੨।
ਸ਼ਲਖ ਤੁਫੰਗਨਿ ਬਰਖਾ ਗੁਲਕਨਿ।
ਇਨ ਤੇ ਪਰਖਨ ਕਰਿ ਧਨ ਅਨਗਨ ॥੩॥
ਮੂਢ ਅਜਾਨ ਨ ਤੁਮ ਸਮ ਕੋਈ।
ਚਹੈਣ ਦਰਬ, ਲਿਹੁ ਸਨਮੁਖ ਹੋਈ।
ਬਜੈ ਲੋਹ ਸੋਣ ਲੋਹ ਜੁਝਾਰੇ।
ਲੇਹੁ ਪਰਖ ਤਬਿ ਦਾਮ ਕਰਾਰੇ੩ ॥੪॥
ਕੌਨ ਸਨੇਹ ਰਹੋ ਅਬਿ ਤੋ ਸੋਣ।
ਕਰਿਬੋ ਚਾਹਤਿ ਆਨਿ ਕਰੋ ਸੋ।
ਨਤੁ ਮਤਿ ਸਮਝਹੁ ਬਨੀਯਹਿ ਸਾਨੋ੪।
ਪਰਹੁ ਸ਼ਰਨ ਆਵਹੁ ਬਚ ਮਾਨੋ ॥੫॥
ਜੁਗ ਲੋਕਨਿ ਕੇ ਸੁਖ ਕੋ ਲਹੀਅਹਿ।
ਸ਼ਰਨ ਖਾਲਸੇ ਕੀ ਪਰਿ ਰਹੀਅਹਿ।
ਹਠ ਹੰਕਾਰ ਛੋਰਿ ਮਨ ਮਜ਼ਧੇ।
ਮਿਲਹੁ ਆਨਿ ਕਰਿ ਹੈ ਬੁਧਿ ਸੁਜ਼ਧੇ ॥੬॥
ਗੁਰ ਘਰ ਤੇ ਚਾਹਹੁ ਸੋ ਪਾਵਹੁ।
ਰਾਜ ਸਮਾਜ ਭਲੇ ਬਿਰਧਾਵਹੁ*।


੧ਭਾਵ ਦਿਆਣਗੇ।
੨(ਤੇਰੀ) ਫੌਜ ਲ਼ ਵਿੰਨ੍ਹਕੇ।
੩ਭਾਵ ਰੁਪਏ ਟਂਕਾਕੇ ਪਰਖਕੇ ਲੈਂੇ।
੪ਨਹੀਣ ਤਾਂ ਬੁਜ਼ਧੀ ਵਿਜ਼ਚ ਸਮਝਕੇ ਸਿਆਣੇ ਬਣੋ।
*ਦੇਖੋ ਕੈਸਾ ਸਾਫ ਕਹਿ ਰਹੇ ਹਨ, ਕਿ ਰਾਜੇ ਦਾ ਰਾਜ ਖੁਹਣਾ ਨਹੀਣ ਚਾਹੁੰਦੇ।

Displaying Page 82 of 386 from Volume 16