Sri Gur Pratap Suraj Granth

Displaying Page 87 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੨

੭. ।ਗੁਰ ਪਰਨਾਲੀ॥

ਦੋਹਰਾ: *ਪੰਦ੍ਰਹਿ ਸਤ ਖਟ ਬੀਸ ਮੈਣ,
ਜਨਮ ਗੁਰੂ ਮਹਾਰਾਜ।
ਸਜ਼ਤ੍ਰਹ ਸੰਮਤਿ ਛਿਤਿ ਰਹੇ੧,
ਅਨਿਕ ਗਰੀਬ ਨਿਵਾਜ ॥੧॥
ਚੌਪਈ: ਘੋਰ ਘਾਮ ਭਵ ਜੀਵ ਦੁਖਾਰੇ੨।
ਸ਼ਸ਼ਿ ਸਮ੩ ਅੁਜ਼ਦਤਿ੪ ਕਰੇ ਸੁਖਾਰੇ।
ਕੋਇ ਨ ਜਿਨ ਕੇ ਅਰੋ੫ ਅਗਾਰੀ।
ਭਏ ਨਮ੍ਰਿ ਅਗ਼ਮਤਿ ਧਰਿ ਭਾਰੀ ॥੨॥
ਜਿਤਕ ਸ਼ਕਤਿ ਜੁਤਿ ਭੇ ਸਭਿ ਤਾਰੇ।
ਰਵਿ ਸਮ ਅੁਦੈ ਛਪੇ ਤਬਿ ਸਾਰੇ।
ਪੰਦ੍ਰਹ ਸਤ ਛਿਆਨਵੇਣ੬ ਮਾਂਹੂ।
ਮਾਸ ਅਸੌਜ ਸਰਦ ਰੁਤਿ ਤਾਂਹੂ ॥੩॥
ਕ੍ਰਿਸ਼ਨਾ੭ ਦਸਮੀ ਪਿਤਰਨ ਦਿਨ ਕੀ।
ਪ੍ਰਭੂ ਬਿਕੁੰਠ ਗਏ ਸਹਿ ਤਨ ਕੀ੮।
ਐਰਾਵਤੀ ਕੂਲ ਅਭਿਰਾਮ੯।
ਤਹਿਣ ਕਰਤਾਰ ਪੁਰਾ ਕਿਯ ਗ੍ਰਾਮ ॥੪॥
ਗੁਰੂ ਬਸਤ੍ਰ ਕੋ ਲੇ ਸਸਕਾਰਾ।
ਨਾਮ ਦੇਹੁਰਾ ਬਿਦਤਿ੧੦ ਅੁਦਾਰਾ੧੧।
ਤਿਸ ਗਾਦੀ ਗੁਰ ਅੰਗਦ ਬੈਸੇ।
ਪੋਸ਼ਸ਼ ਅਪਰ ਪਹਿਰ ਨ੍ਰਿਪ ਜੈਸੇ ॥੫॥


*ਬਾਗ਼ੇ ਲਿਖਤੀ ਨੁਸਖਿਆਣ ਵਿਚ ਅਗਲੇ ਹਰ ਅੰਸੂ ਦੇ ਆਦਿ ਵਿਚ ਭਾਈ ਰਾਮ ਕੌਰ ਵਾਚ ਪਾਠ ਆਅੁਣਦਾ
ਹੈ, ਇਹ ਪਾਠ ਰਾਮ ਕਅੁਰ, ਰਾਮ ਕੁਇਰ ਆਦਿ ਹਨ, ਪਰ ਭਾਵ ਇਕੋ ਵਕਤੀ ਤੋਣ ਹੈ।
੧ਸਜ਼ਤਰ (੭੦) ਸਾਲ ਧਰਤੀ ਤੇ ਰਹੇ।
੨ਭਾਨਕ (ਤ੍ਰਿਸ਼ਨਾ ਰੂਪੀ) ਤਪਤ ਨਾਲ ਸੰਸਾਰ ਦੇ ਜੀਵ ਦੁਖੀ ਸਨ।
੩ਚੰਦਰਮਾਂ ਵਾਣੂ।
੪ਪ੍ਰਗਟ ਹੋਕੇ।
੫ਅੜਿਆ।
੬-੧੫੯੬।
੭ਅੰਨ੍ਹੇਰੇ ਪਜ਼ਖ ਦੀ।
੮ਸਮੇਤ ਸਰੀਰ ਦੇ।
੯ਰਾਵੀ ਦੇ ਸੁੰਦਰ ਕੰਢੇ।
੧੦ਪ੍ਰਗਟ ਹੈ।
੧੧ਸ੍ਰੇਸ਼ਟ।

Displaying Page 87 of 626 from Volume 1