Sri Gur Pratap Suraj Granth

Displaying Page 92 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੭

ਗੁਰਤਾ ਗਾਦੀ ਕੀਨਿ ਅਬਾਦੀ।
ਗਨ ਅੁਰ ਦਈ ਗਾਨ ਕੀ ਸ਼ਾਦੀ੧ ॥੨੮॥
ਸੋਲਹਿ ਸਤ ਇਕਤੀਸਾ੨ ਫੇਰ।
ਭਾਦੋਣ ਸੁਦਿ ਪੂਰਨਮਾ੩ ਹੇਰ।
ਤਨ ਕੋ ਤਜਿ ਬੈਕੁੰਠ ਸਿਧਾਰੇ।
ਹਮ ਸੇ ਜਿਨ ਬਹੁ ਪਤਿਤ ਅੁਧਾਰੇ ॥੨੯॥
ਇਕ ਸੌ ਖਸ਼ਟ੪ ਬਰਖ ਬਯ ਲਹੀ।
ਸੰਮਤ ਖਸ਼ਟ੫ ਔਰ ਥੀ ਰਹੀ।
ਗੁਰਤਾ ਸਹਿਤ ਦਈ ਹਰਖਾਏ।
ਸ਼੍ਰੀ ਗੁਰ ਰਾਮਦਾਸ ਬੈਠਾਏ ॥੩੦॥
ਲਵਪੁਰਿ ਮਹਿਣ ਛਜ਼ਤ੍ਰੀ ਹਰਿਦਾਸ।
ਮਹਾਂ ਸੁਸ਼ੀਲ ਸੁਕ੍ਰਿਤਨ ਰਾਸ੬।
ਖੇਮ ਕੁਇਰ ਜਿਸ ਕੇ ਘਰ ਦਾਰਾ।
ਹਿਤ ਕਰਿ ਨਿਤਿ ਪਤਿਬ੍ਰਤਿ ਪ੍ਰਤਿਪਾਰਾ੭ ॥੩੧॥
ਤਿਨ ਤੇ ਅੁਤਪਤਿ ਭਏ ਸੁ ਨਦ।
ਸ਼੍ਰੀ ਗੁਰ ਰਾਮਦਾਸ ਕੁਲਚੰਦ।
ਭਏ ਜੁ ਕੁਲ ਭਜ਼ਲਨ ਕੇ ਭੂਖਨ੮।
ਭਾਨੀ ਤਿਨ ਕੀ ਸੁਤਾ ਅਦੂਖਨ੯ ॥੩੨॥
ਸੋਢੀ ਬੰਸ ਚੰਦ੧੦ ਕਹੁ ਬਾਹੀ।
ਰਹੀ ਜੁ ਬਹੁ ਪਿਤ ਕੇ ਢਿਗ ਚਾਹੀ।
ਗੋਇੰਦਵਾਲ ਪੁਰੀ ਬਜ਼ਖਾਤੀ੧੧।
ਤਹਾਂ ਬਸਤਿ ਬੀਤੇ ਦਿਨ ਰਾਤੀ ॥੩੩॥
ਤੀਨ ਪੁਜ਼ਤ੍ਰ ਅੁਪਜੇ ਤਿਨ ਕੇਰੇ।


੧ਸਮੂਹ ਸਿਖਾਂ ਦੇ ਰਿਦੇ ਵਿਚ ਗਿਆਨ ਦੀ ਖੁਸ਼ੀ ਦਿਜ਼ਤੀ।
੨-੧੬੩੧।
੩ਪੂਰਨਮਾਸ਼ੀ।
੪-੧੦੬।
੫ਛੇ ਬਰਸ।
੬ਪੁੰਨਾਂ ਦੀ ਖਾਂ।
੭ਪਾਲਿਆ।
੮ਭਜ਼ਲਿਆਣ ਦੀ ਕੁਲ ਦੇ ਗਹਿਂੇ, ਭਾਵ ਗੁਰੂ ਅਮਰ ਦਾਸ ਜੀ।
੯ਪਵਿਜ਼ਤਰ।
੧੦ਭਾਵ ਸ਼੍ਰੀ ਗੁਰੂ ਰਾਮਦਾਸ ਜੀ ਨਾਲ।
੧੧ਪ੍ਰਗਟ।

Displaying Page 92 of 626 from Volume 1