Sri Gur Pratap Suraj Granth

Displaying Page 93 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੮

ਸ਼੍ਰੀ ਅਰਜਨ, ਪ੍ਰਿਥੀਆ ਸੁ ਬਡੇਰੇ।
ਤ੍ਰਿਤਿਯੇ ਮਹਾਂਦੇਵ ਜਿਹ ਨਾਮ।
ਮਹਾਂ ਗੰਭੀਰ੧ ਧੀਰ ਅਭਿਰਾਮ ॥੩੪॥
ਸ਼੍ਰੀ ਗੁਰ ਰਾਮਦਾਸ ਜਗ ਭਾਯੋ।
ਗੁਨ ਅਨੇਕ ਜੁਤਿ ਤਖਤ ਸੁਹਾਯੋ।
ਸੰਮਤ ਖਸ਼ਟ ਇਕਾਦਸ਼ ਮਾਸ।
ਦਿਵਸ ਅਸ਼ਟ ਦਸ ਸ੍ਰੀ ਸੁਖ ਰਾਸ* ॥੩੫॥
ਗੁਰਤਾ ਗਾਦੀ ਪਰ ਥਿਤਿ ਰਹੇ।
ਜਿਨ ਤੇ ਅਨਿਕ ਦਾਸ ਗਤਿ ਲਹੇ।
ਸੋਲਹ ਸਤ ਅਠਤੀਸਾ ਸਾਲ।
ਭਾਦੋਣ ਸੁਦੀ ਤੀਜ ਗੁਰ ਦਾਲ ॥੩੬॥
ਤਜਿ ਸਰੀਰ ਬੈਕੁੰਠ ਪਧਾਰੇ।
ਸ਼੍ਰੀ ਅਰਜਨ ਜੀ ਤਖਤ ਬਿਠਾਰੇ।
ਪੁਨ ਸੋਢਿਨਿ ਕੁਲ ਮਹਿਣ ਗੁਰਿਆਈ।
ਹੋਤਿ ਭਈ ਗੁਰ ਦਸਮੇ ਤਾਈਣ ॥੩੭॥
ਪੰਚਮ ਪਾਤਿਸ਼ਾਹ ਜਬਿ ਭਏ।
ਤਾਲ ਸੁਧਾਸਰ ਤਬਿ ਨਿਰਮਏ੨।
ਬੀੜ ਗ੍ਰੰਥ ਸਾਹਿਬ ਕੀ ਹੋਈ।
ਜਿਸ ਪਠਿ ਕੈ੩ ਗਤਿ ਲਹਿ ਸਭਿ ਕੋਈ ॥੩੮॥
ਗੰਗਾ ਨਾਮ ਭਾਰਜਾ ਬਾਹੀ।
ਸਾਧੀ੪ ਕੇ ਗੁਨ ਸਭਿ ਜਿਸ ਮਾਂਹੀ।
ਨਦਨ ਅੁਪਜੋ ਇਕ ਕੁਲ ਚੰਦ।
ਬਡ ਧਨੁਧਰਿ੫ ਸ਼੍ਰੀ ਹਰਿ ਗੋਬਿੰਦ ॥੩੯॥
ਧੀਰ ਧਰਮ ਧਜ ਸ਼੍ਰੀ ਗੁਰ ਅਰਜਨ।
ਬਿਸਤੀਰਤਿ੬ ਜਿਤ ਕਿਤ ਜਸੁ ਅਰਜੁਨ੭।


੧ਨਿਰਹਜ਼ਲ।
*ਪਾ:-ਸ੍ਰੀ ਮਖ ਰਾਸ।
੨ਅੰਮ੍ਰਿਤਸਰ ਤਦੋਣ ਰਚਿਆ।
੩ਪੜ੍ਹਕੇ।
੪ਪਤਿਜ਼ਬ੍ਰਤਾ।
੫ਧਨੁਖ ਧਾਰੀ।
੬ਫੈਲਿਆ।
੭ਅੁਜ਼ਜਲ।

Displaying Page 93 of 626 from Volume 1